ਮੋਹਾਲੀ, 17 ਅਕਤੂਬਰ, ਹ.ਬ. :  ਆਈਐਸਆਈ ਵਲੋਂ ਡਰੋਨ ਦੇ ਜ਼ਰੀਏ ਹਥਿਆਰਾਂ ਦਾ ਜ਼ਖੀਰਾ ਖੇਮਕਰਣ ਵਿਚ ਭੇਜਣ ਦੇ ਮਾਮਲੇ ਵਿਚ ਰਿਮਾਂਡ 'ਤੇ ਲਏ ਚਾਰੇ ਅੱਤਵਾਦੀਆਂ ਨੂੰ ਐਨਆਈਏ ਦੀ ਮੋਹਾਲੀ ਸਥਿਤ ਸਪਸ਼ਲ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਚਾਰਾਂ ਅੱਤਵਾਦੀਆਂ ਅਕਾਸ਼ਦੀਪ, ਬਲਵੰਤ ਸਿੰਘ, ਮਾਨ ਸਿੰਘ, ਸ਼ੁਭ ਦੀਪ ਸਿੰਘ ਨੂੰ 7 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਮਾਮਲੇ ਵਿਚ ਕਾਬੂ ਕੀਤੇ ਗਏ ਹੋਰ ਪੰਜ ਅੱਤਵਾਦੀ ਅੰਮ੍ਰਿਤਸਰ ਜੇਲ੍ਹ ਵਿਚ ਹਨ।
ਬੁਧਵਾਰ ਨੂੰ ਮੋਹਾਲੀ ਸਥਿਤ ਐਨਆਈਏ ਦੀ ਸਪੈਸ਼ਲ ਕੋਰਟ ਵਿਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਪੂਰਾ ਮਾਮਲਾ ਝੂਠਾ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜਦ ਪਾਕਿ ਡਰੋਨ ਖੇਮਕਰਣ ਵਿਚ ਵੜਿਆ ਤਾਂ ਬਾਰਡਰ 'ਤੇ ਤੈਨਾਤ  ਬੀਐਸਐਫ ਨੂੰ ਇਸ ਦਾ ਪਤਾ ਕਿਉਂ ਨਹੀਂ ਚਲਿਆ। ਜਦ ਕਿ ਮਾਮਲੇ ਵਿਚ ਨਾਜਮਦ ਕੀਤੇ ਮਾਨ ਸਿੰਘ ਢਾਈ ਸਾਲ ਤੋਂ ਜੇਲ੍ਹ ਵਿਚ ਹਨ। ਦਿੱਲੀ ਤੋਂ ਬੁਧਵਾਰ ਨੂੰ ਸੁਰੱਖਿਆ ਦੇ ਵਿਚ ਰਿਮਾਂਡ 'ਤੇ ਚਲ ਰਹੇ ਚਾਰੇ ਅੱਤਵਾਦੀਆਂ ਨੂੰ ਮੋਹਾਲੀ ਲਿਆਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.