ਜੰਮੂ, 17 ਅਕਤੂਬਰ, ਹ.ਬ. :  ਧਾਰਾ 370 ਹਟਾਏ ਜਾਣ ਤੋਂ ਬਾਅਦ ਨਾਪਾਕ ਮਨਸੂਬਿਆਂ ਨੂੰ ਅੰਜਾਮ ਨਹੀਂ ਦੇ ਸਕਣ ਕਾਰਨ ਨਿਰਾਸ਼ ਅੱਤਵਾਦੀ ਅਤੇ ਵੱਖਵਾਦੀ ਸੰਗਠਨਾਂ ਨੇ ਨਵੀਂ ਚਾਲ ਚਲੀ ਹੈ।
ਉਨ੍ਹਾਂ ਨੇ ਜੰਮੂ ਕਸ਼ਮੀਰ ਤੋਂ ਦੇਸ਼ ਦੁਨੀਆ ਵਿਚ ਭੇਜੇ ਜਾਣ ਵਾਲੇ ਸੇਬਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਸ਼ ਵਿਰੋਧੀ ਨਾਅਰੇ ਲਿਖੇ ਹਨ।
ਕੁਝ ਫਲ ਵਿਕਰੇਤਾਵਾਂ ਨੂੰ ਕਠੂਆ ਜ਼ਿਲ੍ਹੇ ਤੋਂ ਆਏ ਪੇਟੀਆਂ ਵਿਚ ਸੇਬ 'ਤੇ ਸਾਨੂੰ ਚਾਹੀਦੀ ਆਜ਼ਾਦੀ, ਮੈਨੂੰ ਬੁਰਹਾਨ ਵਾਨੀ ਪਸੰਦ ਹੈ ਅਤੇ ਜ਼ਾਕਿਰ ਮੂਸਾ ਪਰਤੇਗਾ, ਜਿਹੇ ਨਾਅਰੇ ਲਿਖੇ ਮਿਲੇ।  ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਕੋਲ ਕੀਤੀ ਹੈ। ਫਲ ਵਿਕਰੇਤਾਵਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਪ੍ਰਸ਼ਾਸਨ ਇਸ ਬਾਰੇ ਵਿਚ ਕਾਰਵਾਈ ਨਹੀਂ ਕਰਦਾ ਹੈ ਤਾਂ ਅਸੀਂ ਕਸ਼ਮੀਰ ਤੋਂ ਸੇਬ ਮੰਗਾਉਣਾ ਹੀ ਬੰਦ ਕਰ ਦੇਣਗੇ। ਇੱਕ ਫ਼ਲ ਵਿਕਰੇਤਾ ਰੋਹਿਤ ਗੁਪਤਾ ਨੇ ਦੱਸਿਆ ਕਿ ਕਠੂਆ ਦੀ ਥੋਕ ਮੰਡੀ ਤੋਂ ਆਏ ਸੇਬ ਵਿਚ ਕਾਲੇ ਅੱਖਰਾਂ ਵਿਚ ਅੰਗਰੇਜ਼ੀ ਅਤੇ ਉਰਦੂ ਵਿਚ ਪਾਕਿਸਤਾਨ ਅਤੇ ਅੱਤਵਾਦੀ ਸਮਰਥਕ ਨਾਅਰੇ ਲਿਖੇ ਹੋਏ ਸੀ।  ਪੁਲਿਸ ਨੇ ਪੇਟੀਆਂ ਨੂੰ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਤੀ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.