ਨਵੀਂ ਦਿੱਲੀ, 18 ਅਕਤੂਬਰ, ਹ.ਬ. :    ਨਵੀਂ ਦਿੱਲੀ  ਦੇ ਚਿੜੀਆ ਘਰ 'ਚ ਸ਼ੇਰਾਂ ਦੇ ਵਾੜੇ 'ਚ ਇੱਕ ਨੌਜਵਾਨ ਵੜ ਗਿਆ। ਜਿਸ ਨੂੰ ਸਹੀ ਸਲਾਮਤ ਬਚਾ ਲਿਆ ਗਿਆ।  ਚਿੜੀਆ ਘਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸ਼ੇਰ ਲਈ ਰੋਜ਼ਾਨਾ ਬਾੜੇ ਵਿਚ ਖਾਣਾ ਰੱਖਿਆ ਜਾਂਦਾ ਹੈ। ਸ਼ਾਮ ਕਰੀਬ ਚਾਰ ਪੰਜ ਵਜੇ ਖਾਣਾ ਦਿੱਤਾ ਜਾਂਦਾ ਹੈ। ਕੁਝ ਖਾਣਾ ਸਵੇਰ ਦੇ ਲਈ ਵੀ ਉਸ ਦੇ ਬਾੜੇ ਵਿਚ ਰੱਖ ਦਿੱਤਾ ਜਾਂਦਾ ਹੈ। ਸਵੇਰੇ ਕਰੀਬ 10 ਵਜੇ  ਸ਼ੇਰ ਦੇ ਘੁੰਮਣ ਲਈ ਬਾੜੇ ਵਿਚ ਮੌਜੂਦ ਉਸ ਦੇ ਪਿੰਜਰੇ ਨੂੰ ਖੋਲ੍ਹਿਆ ਜਾਂਦਾ ਹੈ। ਸਵੇਰ ਦਾ ਖਾਣਾ ਇਸ ਲਈ ਰੱਖ ਦਿੰਦੇ ਹਨ ਤਾਕਿ ਸ਼ੇਰ ਨੂੰ ਭੁੱਖ ਲੱਗੇ ਤਾਂ ਮਾਸਾਹਾਰੀ ਭੋਜਨ ਉਸ ਸਮੇਂ ਮਿਲ ਸਕੇ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸ਼ੇਰ ਨੇ ਸਵੇਰੇ ਖਾਣਾ ਖਾ ਲਿਆ ਸੀ। ਉਸ ਦਾ ਪੇਟ ਭਰਿਆ ਹੋਇਆ ਸੀ ਅਤੇ ਉਹ ਬਾੜੇ ਵਿਚ ਘੁੰਮ ਰਿਹਾ ਸੀ। ਮੁਲਾਜ਼ਮਾਂ ਦੀ  ਮੰਨੀਏ ਤਾਂ ਸ਼ੇਰ ਨੂੰ ਜਦ ਭੁੱਖ ਨਹੀਂ ਹੁੰਦੀ ਤਾਂ ਉਹ ਅਪਣਾ ਸ਼ਿਕਾਰ ਇਸ ਤਰ੍ਹਾਂ ਹੀ ਛੱਡ ਦਿੰਦੇ ਹਨ। ਜਿਹਾ ਕਿ ਇਸ ਨੌਜਵਾਨ ਦੇ ਨਾਲ ਹੋਇਆ। ਸ਼ੇਰ ਭੁੱਖਾ ਹੁੰਦਾ ਤਾਂ ਇੰਨੇ  ਨੇੜੇ ਹੋਣ ਦੇ ਬਾਵਜੂਦ ਸ਼ਿਕਾਰ ਦੇ ਸਹੀ ਸਲਾਮਤ ਬਚਣ ਦੀ ਕੋਈ ਗੁੰਜਾਇਸ਼ ਨਹੀ ਹੁੰਦੀ।
ਨੌਵਜਾਨ 'ਤੇ ਸ਼ੇਰ ਨੇ ਪੰਜੇ ਮਾਰੇ ਲੇਕਿਨ ਇਨ੍ਹਾਂ ਪੰਜਿਆਂ ਦੀ ਤਾਕਤ ਬੇਹੱਦ ਮਾਮੂਲੀ ਸੀ, ਇਸ ਲਈ ਰੇਹਾਨ ਦੇ ਸਰੀਰ 'ਤੇ ਨਿਸ਼ਾਨ ਨਹੀਂ ਮਿਲੇ ਜਦ ਕਿ ਵੀਡੀਓ ਵਿਚ ਸ਼ੇਰ ਪੰਜੇ ਮਾਰਦਾ ਹੋਇਆ ਦਿਖ ਰਿਹਾ ਸੀ। ਇਸ ਲਈ ਉਸ ਨੇ ਨੌਜਵਾਨ ਨੂੰ ਕੁਝ ਨਹੀਂ ਕੀਤਾ ਅਤੇ ਜਦ ਬਚਾਅ ਦਲ ਬਾੜੇ ਵਿਚ ਪੁੱਜਿਆ ਤਾਂ ਉਸ ਨੇ ਕਿਸੇ ਹੋਰ 'ਤੇ ਹਮਲਾ ਨਹੀਂ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.