ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਹੋਈ ਕੈਦ
ਨਵੀਂ ਦਿੱਲੀ, 18 ਅਕਤੂਬਰ,ਹ.ਬ. : ਕੀ ਤੁਸੀਂ ਕਦੇ ਕਿਸੇ ਔਰਤ ਨੂੰ ਬੰਦੂਕ ਹੱਥ ਵਿਚ ਲੈ ਕੇ ਪੈਸੇ ਲੁੱਟਣ ਆਏ ਲੁਟੇਰੇ ਨੂੰ ਡਰਾਉਂਦੇ ਹੋਏ ਦੇਖਿਆ ਹੈ। ਲੇਕਿਨ ਅਜਿਹਾ ਹੋਇਆ ਹੈ। ਇਸ ਘਟਨ ਦਾ ਵੀਡੀਓ ਵੀ ਵਾਇਰਲ ਹੋਇਆ ਹੈ।
ਵੀਡੀਓ ਵਿਚ ਲੁਟੇਰਾ ਬੰਦੂਕ ਦੀ ਨੋਕ 'ਤੇ ਔਰਤ ਨੂੰ ਡਰਾਉਂਦਾ ਹੋਇਆ ਦਿਖ ਰਿਹਾ ਹੈ। ਲੁਟੇਰੇ ਦੇ ਅਚਾਨਕ ਬੰਦੂਕ ਲੈ ਕੇ ਸਾਹਮਣੇ ਆ ਜਾਣ ਨਾਲ ਔਰਤ ਡਰ ਜਾਂਦੀ ਹੈ ਉਹ ਉਸ ਨੂੰ ਪੈਸੇ ਕੱਢ ਕੇ ਦੇਣ ਲੱਗਦੀ ਹੈ। ਲੁਟੇਰਾ ਇੱਕ ਬੈਗ ਵਿਚ ਪੈਸੇ ਭਰਨ ਲੱਗ ਜਾਂਦਾ ਹੈ ਤੇ ਅਪਣੀ ਬੰਦੂਕ ਕਾਊਂਟਰ 'ਤੇ ਰੱਖ ਦਿੰਦਾ ਹੈ।
ਸੀਸੀਟੀਵੀ ਵਿਚ ਸਾਹਮਣੇ ਆਇਆ ਕਿ ਮੌਕਾ ਦੇਖ ਕੇ ਔਰਤ ਬੰਦੂਕ ਨੂੰ ਚੁੱਕ ਲੈਂਦੀ ਹੈ ਅਤੇ ਲੁਟੇਰੇ ਦੇ ਉਪਰ ਤਾਣ ਦਿੰਦੀ ਹੈ। ਇਸ ਤੋਂ ਡਰ ਕੇ ਲੁਟੇਰੇ ਭੱਜ ਜਾਂਦਾ ਹੈ। ਲੇਕਿਨ ਲੁਟੇਰੇ ਨੂੰ ਲੱਗਦਾ ਕਿ ਔਰਤ ਬੰਦੂਕ ਨਹੀਂ ਚਲਾ ਸਕੇਗੀ ਤਾਂ ਉਹ ਵਾਪਸ ਆਉਂਦਾ ਹੈ। ਲੇਕਿਨ ਔਰਤ ਫੇਰ ਬੰਦੂਕ ਨਾਲ ਲੁਟੇਰੇ 'ਤੇ ਹਮਲਾ ਕਰ ਦਿੰਦੀ ਹੈ। ਇਸ ਵਾਰ ਲੁਟੇਰਾ ਭੱਜ ਜਾਂਦਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਇਸ ਵਾਇਰਲ ਹੋਏ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.