ਰੋਮ, 18 ਅਕਤੂਬਰ, ਹ.ਬ. : ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀਰਵਾਰ ਸਵੇਰੇ 9 ਵਜੇ ਇਕ ਬੱਸ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਉਸ ਵਿਚ ਸਵਾਰ 33 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ 9 ਯਾਤਰੀਆਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਗਈ ਹੈ ਜਿਨ੍ਹਾਂ ਨੂੰ ਰੋਮ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਬੱਸ ਚਾਲਕ ਦੁਆਰਾ ਡਰਾਇਵਿੰਗ ਸਮੇਂ ਫੋਨ ਦੀ ਵਰਤੋਂ ਕੀਤੇ ਜਾਣਾ ਇਸ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਮੁਸਾਫ਼ਰਾਂ ਨੇ ਦੱਸਿਆ ਕਿ ਡਰਾਇਵਰ ਲਗਾਤਾਰ ਫੋਨ 'ਤੇ ਗੱਲਬਾਤ ਕਰ ਰਿਹਾ ਸੀ, ਨਤੀਜੇ ਵਜੋਂ ਸੰਤੁਲਨ ਗੁਆ ਬੈਠਾ ਅਤੇ ਬੇਕਾਬੂ ਹੋ ਕੇ ਬੱਸ ਸੜਕ ਤੋਂ ਬਾਹਰ ਹੁੰਦੀ ਹੋਈ ਸਿੱਧੇ ਦਰੱਖਤ ਨਾਲ ਜਾ ਟਕਰਾਈ। ਭਾਵੇਂ ਕਿ ਇਟਲੀ ਸਰਕਾਰ ਨੇ ਡਰਾਇਵਿੰਗ ਦੌਰਾਨ ਫੋਨ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਵੀ ਲਗਾ ਰੱਖੀ ਹੈ, ਪ੍ਰੰਤੂ ਫਿਰ ਵੀ ਉਕਤ ਬੱਸ ਚਾਲਕ ਨੇ ਲਾਪਰਵਾਹੀ ਵਰਤਦਿਆਂ ਕਾਨੂੰਨ ਦੀ ਉਲੰਘਣਾ ਕਰਕੇ ਇਸ ਭਿਆਨਕ ਹਾਦਸੇ ਨੂੰ ਅੰਜਾਮ ਦੇ ਕੇ ਘਿਨਾਉਣਾ ਜੁਰਮ ਕੀਤਾ ਹੈ।

ਹੋਰ ਖਬਰਾਂ »