ਗਿਆਨੀ ਸੁਖਵਿੰਦਰ ਸਿੰਘ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਵਾਸ਼ਿੰਗਟਨ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਤਿਹਾਸ ਵਿਚ ਪਹਿਲੀ ਅਮਰੀਕੀ ਸੈਨੇਟ ਦੇ ਚੈਂਬਰ ਗੁਰਬਾਣੀ ਦੀ ਗੂੰਜ ਸੁਣਾਈ ਦਿਤੀ ਜਦੋਂ ਮੈਲਬਰਨ ਵਾਸੀ ਗਿਆਨੀ ਸੁਖਵਿੰਦਰ ਸਿੰਘ ਸੰਸਦ ਦੇ ਉਪਰਲੇ ਸਦਨ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਪੁੱਜੇ। ਗਿਆਨੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਵੇਂ ਪ੍ਰਮਾਤਮਾ ਨੂੰ ਵੱਖੋ-ਵੱਖਰੇ ਨਾਂ ਨਾਲ ਯਾਦ ਕਰਦੇ ਹਾਂ ਪਰ ਉਹ ਇਕ ਹੈ। ਉਧਰ ਸੈਨੇਟ ਮੈਂਬਰ ਪੈਟ ਟੌਮੀ ਨੇ ਅਰਦਾਸ ਵਿਚ ਸ਼ਾਮਲ ਹੋਣ ਮਗਰੋਂ ਟਵੀਟ ਕੀਤਾ ਕਿ ਗਿਆਨੀ ਸੁਖਵਿੰਦਰ ਸਿੰਘ ਦਾ ਸਵਾਗਤ ਕਰਦਿਆਂ ਬਹੁਤ ਚੰਗਾ ਲੱਗਿਆ। ਦੱਸ ਦੇਈਏ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਰਦਾਸ ਕਰਨ ਲਈ ਗਿਆਨੀ ਸੁਖਵਿੰਦਰ ਸਿੰਘ ਨੂੰ ਖ਼ਾਸ ਤੌਰ 'ਤੇ ਸੱਦਿਆ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.