ਮਿਸ ਵਰਲਡ ਅਮਰੀਕਾ ਦੇ ਆਖਰੀ ਗੇੜ ਤੋਂ ਪਹਿਲਾਂ ਹੋਈ ਬੇਹੋਸ਼ਚੰਡੀਗੜ੍ਹ, 19 ਅਕਤੂਬਰ, ਹ.ਬ. : ਕਹਿੰਦੇ ਨੇ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉਹ ਹਰ ਹਾਲ ਵਿਚ ਹੋ ਕੇ ਰਹਿੰਦਾ।  ਤੁਹਾਨੂੰ ਦੱਸ ਦੇਈਏ ਕਿ ਮਿਸ ਵਰਲਡ  ਅਮਰੀਕਾ ਦੀ ਦੌੜ ਵਿਚ ਸ਼ਾਮਲ ਪੰਜਾਬੀ ਮੁਟਿਆਰ ਸ੍ਰੀ ਸੈਣੀ ਨਾਲ ਵੱਡਾ ਭਾਣਾ ਵਾਪਰ ਗਿਆ। ਉਸ ਦੀਆਂ ਮਿਸ ਵਰਲਡ ਅਮਰੀਕਾ ਬਨਣ ਦੀਆਂ ਰੀਝਾਂ ਮਨ 'ਚ ਹੀ ਰਹਿ ਗਈਆਂ। ਮਿਸ ਵਰਲਡ  ਅਮਰੀਕਾ ਦੀ ਦੌੜ ਵਿਚ ਸ਼ਾਮਲ ਪੰਜਾਬਣ ਨਾਲ ਵੱਡੀ ਘਟਨਾ ਵਾਪਰ ਗਈ। ਪੰਜਾਬ ਦੀ ਜੰਮਪਲ 23 ਸਾਲਾ ਸ੍ਰੀ ਸੈਣੀ ਮਿਸ ਵਰਲਡ ਅਮਰੀਕਾ ਦੇ ਆਖਰੀ ਗੇੜ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫੀ ਤੇਜ਼ੀ ਨਾਲ ਫੈਲ ਗਈ। ਉਸ ਦੀ ਮਾਂ ਨੇ Îਇੰਸਟਾਗਰਾਮ 'ਤੇ ਸ੍ਰੀ ਸੈਣੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ।  ਹਸਪਤਾਲ ਵਿਚ ਸ੍ਰੀ ਸੈਣੀ ਦੇ ਕਈ ਟੈਸਟ ਵੀ ਕੀਤੇ ਗਏ। ਪਰ ਡਾਕਟਰਾਂ ਨੂੰ ਉਸ ਦੇ ਬੇਹੋਸ਼ ਹੋਣ ਦਾ ਕਾਰਨ ਅਜੇ ਪਤਾ ਨਹੀਂ ਲੱਗਾ।  ਮਿਸ ਵਰਲਡ ਅਮਰੀਕਾ ਆਰਗੇਨਾਈਜੇਸ਼ਨ ਨੇ ਹਸਪਤਾਲ ਪਹੁੰਚ ਕੇ ਉਸ ਨੂੰ ਪੰਜ ਖਿਤਾਬਾਂ ਨਾਲ ਨਿਵਾਜ਼ਿਆ ਹੈ ਜੋ ਕਿ ਉਸ ਨੇ ਆਖਰੀ ਗੇੜ ਵਿਚ ਪੁੱਜਣ ਤੋਂ ਪਹਿਲਾਂ ਜਿੱਤੇ ਸਨ।  ਸ੍ਰੀ ਸੈਣੀ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਤੇ ਅਪਣੇ ਨਾਲ ਦੇ ਮੁਕਾਬਲੇਬਾਜ਼ਾਂ ਦਾ ਧੰਨਵਾਦ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.