ਅੰਮ੍ਰਿਤਸਰ, 19 ਅਕਤੂਬਰ, ਹ.ਬ. :  ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਲੱਗਦੀ 1450 ਏਕੜ ਜ਼ਮੀਨ ਨੂੰ ਵੀ ਗੁਰਦੁਆਰੇ ਵਿਚ ਸ਼ਾਮਲ ਕਰ ਲਿਆ ਗਿਆ ਹੈ। ਜਿਹੜੇ ਪਵਿੱਤਰ ਖੇਤਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਕਰਕੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ, ਉਨ੍ਹਾਂ ਖੇਤਾਂ ਨੂੰ ਗੁਰਦੁਆਰਾ ਸਾਹਿਬ ਦਾ ਹੀ ਹਿੱਸਾ ਮੰਨਿਆ ਜਾਵੇਗਾ।
ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਵਿਚ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਹੁਣ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੋਵੇਗਾ। ਪਾਕਿਸਤਾਨ ਸਰਕਾਰ ਨੇ ਪਹਿਲੇ ਗੇੜ ਦਾ ਕੰਮ ਪੂਰਾ ਕਰ ਲਿਆ ਹੈ। ਦੂਜੇ ਅਤੇ ਤੀਜੇ ਗੇੜ ਦੇ ਕੰਮ ਆਗਾਮੀ ਦੋ ਸਾਲ ਵਿਚ ਪੂਰੇ ਹੋਣਗੇ।  ਪਾਕਿਸਤਾਨੀ ਇਤਿਹਾਸਕਾਰ ਸ਼ਬੀਰ ਨੇ ਇੱਕ ਵੀਡੀਓ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਚਿੱਟੇ ਰੰਗ ਕੀਤਾ ਗਿਆ ਹੈ। ਸਭ ਤੋਂ ਵੱਡੇ ਗੁਬੰਦ ਦੇ ਉਪਰ ਸਥਾਪਤ ਸੋਨੇ ਦੇ ਕਲਸ਼ ਨੂੰ ਸਾਫ ਕਰਕੇ ਮੁੜ ਲਗਾ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੀ ਥਾਂ 'ਤੇ ਸੰਗਮਰਮਰ ਲਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਹੁਣ ਸੰਗਮਰਮਰ ਦੀ ਰਗੜਾਈ ਹੋ ਰਹੀ  ਹੈ। ਗੁਰਦੁਆਰਾ ਸਾਹਿਬ ਦੇ ਆਸ ਪਾਸ ਬੂਟੇ ਵੀ ਲਗਾ ਦਿੱਤੇ ਗਏ ਹਨ। ਲੰਗਰ ਹਾਲ ਅਤੇ ਯਾਤਰੀ ਨਿਵਾਸ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕ ਹੈ। ਹੁਣ ਪਾਕਿ ਸਰਕਾਰ ਚਾਰ ਨਵੇਂ ਯਾਤਰੀ ਨਿਵਾਸ ਦਾ ਨਿਰਮਾਣ ਕਰੇਗੀ।  ਹਰੇਕ ਯਾਤਰੀ ਨਿਵਾਸ ਵਿਚ ਇੱਕ ਹਜ਼ਾਰ ਸ਼ਰਧਾਲੂ ਰੁਕ ਸਕਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.