ਅਦਾਲਤ ਸੁਣਾ ਸਕਦੀ ਹੈ ਮੌਤ ਦੀ ਸਜ਼ਾ

ਰੋਜ਼ਵਿਲ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਪਰਵਾਰ ਦੇ ਚਾਰ ਜੀਆਂ ਦੀ ਹੱਤਿਆ ਮਗਰੋਂ ਗ੍ਰਿਫ਼ਤਾਰ ਸ਼ੰਕਰ ਹਾਂਗੁੜ ਨੇ ਇਕੋ ਦਿਨ ਸਾਰੇ ਕਤਲ ਨਹੀਂ ਕੀਤੇ ਸਗੋਂ ਇਕ ਹਫ਼ਤੇ ਦੌਰਾਨ ਵੱਖ-ਵੱਖ ਮੌਕਿਆਂ 'ਤੇ ਵਾਰਦਾਤਾਂ ਨੂੰ ਅੰਜਾਮ ਦਿਤਾ। ਇਹ ਪ੍ਰਗਟਾਵਾ ਅਦਾਲਤੀ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ। ਦਸਤਾਵੇਜ਼ਾਂ ਮੁਤਾਬਕ ਪਲੇਸਰ ਕਾਊਂਟੀ ਦੇ ਰੋਜ਼ਵਿਲ ਸ਼ਹਿਰ ਨਾਲ ਸਬੰਧਤ 53 ਸਾਲ ਦੇ ਸ਼ੰਕਰ ਨੇ ਦੋ ਕਤਲ 7 ਅਕਤੂਬਰ ਨੂੰ ਕੀਤੇ ਜਦਕਿ ਅਗਲੇ ਦਿਨ ਉਸੇ ਅਪਾਰਟਮੈਂਟ ਵਿਚ ਇਕ ਹੋਰ ਕਤਲ ਨੂੰ ਅੰਜਾਮ ਦਿਤਾ। ਇਸ ਮਗਰੋਂ ਸ਼ੰਕਰ ਨੇ 13 ਅਕਤੂਬਰ ਨੂੰ ਸਿਸਕਯੂ ਕਾਊਂਟੀ ਵਿਚ ਚੌਥਾ ਕਤਲ ਕੀਤਾ। ਪਲੇਸਰ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਜਨਤਕ ਕਰਨ ਤੋਂ ਪਹਿਲਾਂ ਭਾਰਤ ਵਿਚ ਰਹਿੰਦੇ ਇਨ•ਾਂ ਦੇ ਰਿਸ਼ਤੇਦਾਰਾਂ ਤੱਕ ਸੂਚਨਾ ਪਹੁੰਚਾਉਣ ਖਾਤਰ ਭਾਰਤੀ ਕੌਂਸਲੇਟ ਨਾਲ ਸੰਪਰਕ ਕੀਤਾ ਗਿਆ ਹੈ। ਸ਼ੰਕਰ ਵਿਰੁੱਧ ਲਾਏ ਗਏ ਦੋਸ਼ਾਂ ਅਤੇ ਉਸ ਵੱਲੋਂ ਜੁਰਮ ਦਾ ਇਕਬਾਲ ਕਰਨ ਦੇ ਮੱਦੇਨਜ਼ਰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਦਾਲਤ ਵਿਚ ਸ਼ੰਕਰ ਦੀ ਅਗਲੀ ਪੇਸ਼ੀ 25 ਅਕਤੂਬਰ ਨੂੰ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.