2015 ਦੀਆਂ ਫ਼ੈਡਰਲ ਚੋਣਾਂ ਦੌਰਾਨ ਹੋਇਆ 30 ਹਜ਼ਾਰ ਡਾਲਰ ਦਾ ਘਪਲਾ

ਹੈਮਿਲਟਨ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਕੰਜ਼ਰਵੇਟਿਵ ਪਾਰਟੀ ਉਸ ਵੇਲੇ ਮੁਸ਼ਕਲਾਂ ਵਿਚ ਘਿਰਦੀ ਨਜ਼ਰ ਆਈ ਜਦੋਂ ਹੈਮਿਲਟਨ ਪੁਲਿਸ ਨੇ ਪਾਰਟੀ ਦੀ ਰਾਈਡਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੇਵਿਡ ਡੌਅਸਨ ਨੂੰ 30 ਹਜ਼ਾਰ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਡੌਅਸਨ ਵਿਰੁੱਧ ਧੋਖਾਧੜੀ ਤੋਂ ਇਲਾਵਾ ਕਈ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ 2015 ਦੀਆਂ ਫ਼ੈਡਰਲ ਚੋਣਾਂ ਦੌਰਾਨ ਹੋਈ ਘਪਲੇਬਾਜ਼ੀ ਬਾਰੇ ਮਾਰਚ 2019 ਵਿਚ ਜਾਣਕਾਰੀ ਮਿਲੀ ਸੀ ਅਤੇ ਪੜਤਾਲ ਦੇ ਆਧਾਰ 'ਤੇ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 67 ਸਾਲ ਦੇ ਡੇਵਿਡ ਡੌਅਸਨ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਡੌਅਸਨ ਦੀ ਅਦਾਲਤ ਵਿਚ ਪੇਸ਼ੀ 18 ਨਵੰਬਰ ਨੂੰ ਹੋਵੇਗੀ। ਪੁਲਿਸ ਮੁਤਾਬਕ ਹੈਮਿਲਟਨ ਸੈਂਟਰ ਦੀ ਫ਼ੈਡਰਲ ਕੰਜ਼ਰਵੇਟਿਵ ਇਲੈਕਟੋਰਲ ਡਿਸਟ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੱਲੋਂ ਕੀਤੀਆਂ ਬੇਨਿਯਮੀਆਂ ਸਦਕਾ ਇਲੈਕਸ਼ਨਜ਼ ਕੈਨੇਡਾ ਨੇ 30 ਹਜ਼ਾਰ ਡਾਲਰ ਦੀ ਰਕਮ ਕੰਜ਼ਰਵੇਟਿਵ ਪਾਰਟੀ ਨੂੰ ਵਾਪਸ ਕਰ ਦਿਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.