ਅਤਿਵਾਦੀਆਂ ਦੇ ਤਿੰਨ ਟਿਕਾਣੇ ਤਬਾਅ ਕੀਤੇ, 5 ਪਾਕਿ ਫ਼ੌਜੀ ਹਲਾਕ

ਸ੍ਰੀਨਗਰ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਫ਼ੌਜ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਟਿਕਾਣਿਆਂ 'ਤੇ ਭਾਰੀ ਗਲੀਬਾਰੀ ਕਰਦਿਆਂ ਤਿੰਨ ਟਿਕਾਣੇ ਤਬਾਹ ਕਰ ਦਿਤੇ ਜਦਕਿ ਪਾਕਿਸਤਾਨ ਦੇ 4 ਫ਼ੌਜੀ ਮਾਰੇ ਦੀ ਜਾਣ ਦੀ ਖ਼ਬਰ ਵੀ ਮਿਲੀ ਹੈ। ਪਾਕਿਸਤਾਨੀ ਫ਼ੌਜ ਵੱਲੋਂ ਐਤਵਾਰ ਸਵੇਰੇ ਅਤਿਵਾਦੀਆਂ ਦੀ ਘੁਸਪੈਠ ਯਕੀਨੀ ਬਣਾਉਣ ਖਾਤਰ ਗੋਲੀਬਾਰੀ ਸ਼ੁਰੂ ਕੀਤੀ ਗਈ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਤੰਗਧਾਰ ਸੈਕਟਰ ਵਿਚ ਕੀਤੀ ਇਸ ਕਾਰਵਾਈ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਆਮ  ਨਾਗਰਿਕ ਵੀ ਮਾਰਿਆ ਗਿਆ। ਇਸ ਮਗਰੋਂ ਭਾਰਤੀ ਫ਼ੌਜ ਵੱਲੋਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਘਾਟੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਵੱਲੋਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ•ੇ ਦੇ ਵਿਚ ਫ਼ੌਜੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਲਗਾਤਾਰ ਹੋਈ ਫ਼ਾਇਰਿੰਗ ਕਾਰਨ ਦੋ ਮਕਾਨ ਪੂਰੀ ਤਰ•ਾਂ ਤਬਾਹ ਹੋ ਗਏ ਜਦਕਿ ਕਈ ਹੋਰਨਾਂ ਨੂੰ ਵੀ ਨੁਕਸਾਨ ਪੁੱਜਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਇਸ ਸਾਲ ਪਾਕਿਸਤਾਨ 2 ਹਜ਼ਾਰ ਤੋਂ ਜ਼ਿਆਦਾ ਵਾਰ ਗੋਲੀਬੰਦੀ ਦੀ ਉਲੰਘਣਾ ਕਰ ਚੁੱਕਾ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.