ਹਿਲੇਰੀ ਨੂੰ ਹਰ ਕੋਈ ਮਾਸਕੋ ਦਾ ਏਜੰਟ ਲੱਗਦਾ : ਟਰੰਪ

ਵਾਸ਼ਿੰਗਟਨ, 22 ਅਕਤੂਬਰ, ਹ.ਬ. :  ਅਮਰੀਕਾ ਦੀ ਸਾਬਕਾ ਰੱਖਿਆ ਮੰਤਰੀ ਹਿਲੇਰੀ ਕਲਿੰਟਨ ਨੇ ਹਾਲ ਹੀ ਵਿਚ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਡੈਮੋਕਰੇਟਿਕ ਸਾਂਸਦ ਤੁਲਸੀ ਗਬਾਰਡ ਨੂੰ ਰਾਸਟਰਪਤੀ ਅਹੁਦੇ ਦੀ ਰੂਸ ਹਮਾਇਤੀ ਉਮੀਦਵਾਰ ਦੱਸਿਆ ਸੀ। ਇਸ ਤੋਂ ਬਾਅਦ ਦੋਵੇਂ ਨੇਤਾਵਾਂ ਦੇ ਵਿਚ ਤਿੱਖੀ ਬਿਆਨਬਾਜ਼ੀ ਵੀ ਹੋਈ। ਹੁਣ ਇਸ ਵਿਵਾਦ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਆ ਗਏ ਹਨ। ਉਨ੍ਹਾਂ ਨੇ ਹਿਲੇਰੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ਮੈਨੂੰ ਨਹੀਂ ਪਤਾ ਕਿ ਤੁਸੀਂ ਉਨ੍ਹਾਂ ਦਾ ਨਾਂ ਸੁਣਿਆ ਹੈ ਜਾਂ ਨਹੀਂ, ਲੇਕਿਨ ਉਹ ਹਰ ਕਿਸੇ 'ਤੇ ਰੂਸੀ ਏਜੰਟ ਹੋਣ ਦਾ ਦੋਸ਼ ਲਗਾਉਂਦੀ ਹੈ। ਕੋਈ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਹੋ ਜਾਵੇ ਤਾਂ ਉਹ ਵੀ ਮਾਸਕੋ ਦਾ ਏਜੰਟ ਹੈ। ਟਰੰਪ ਨੇ ਇਹ ਵੀ ਕਿਹਾ , ਮੈਂ ਤੁਲਸੀ ਗਬਾਰਡ ਨੂੰ ਨਹੀਂ ਜਾਣਦਾ, ਲੇਕਿਨ ਉਹ ਰੂਸੀ ਏਜੰਟ ਨਹੀਂ ਹਨ। ਹਿਲੇਰੀ ਕਲਿੰਟਨ ਦੇ ਇਸ ਤਰ੍ਹਾਂ ਦੇ ਬਿਆਨਾਂ ਨਾਲ ਸਿਰਫ ਤੁਲਸੀ ਦੀ ਰਾਸ਼ਟਰਪਤੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।
ਇੱਕ ਮੀਡੀਆ ਗਰੁੱਪ ਨੂੰ ਦਿੱਤੀ ਇੰਟਰਵਿਊ ਵਿਚ ਹਿਲੇਰੀ ਕਲਿੰਟਨ  ਨੇ ਕਿਹਾ ਸੀ, ਮੈਂ ਕੋਈ ਅੰਦਾਜ਼ਾ ਨਹੀਂ ਲਗਾ ਰਹੀ, ਲੇਕਿਨ ਲੱਗਦਾ ਹੈ ਕਿ ਰੂਸੀ ਏਜੰਸੀਆਂ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ  ਡੈਮੋਕਰੇਟਿਕ ਪਾਰਟੀ ਤੋਂ ਅਜਿਹਾ ਉਮੀਦਵਾਰ ਮਿਲ ਗਿਆ ਹੈ, ਜੋ ਚੋਣ ਵਿਚ ਤੀਜੀ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਖੜ੍ਹਾ ਹੋ ਸਕੇ। ਹਿਲੇਰੀ ਨੇ ਗਬਾਰਡ ਦਾ ਨਾਂ ਲਏ ਬਗੈਰ ਕਿਹਾ, ਉਹ ਰੂਸੀ ਏਜੰਸੀਆਂ ਦੀ ਮਨਪਸੰਦ ਹੈ। ਰੂਸ ਦੇ ਕੋਲ ਉਸ ਦਾ ਸਮਰਥਨ ਕਰਨ ਦੇ ਲਈ ਕੁਝ ਵੈਬਸਾਈਟਸ ਅਤੇ ਪ੍ਰੋਗਰਾਮ ਹਨ।
ਹਿਲੇਰੀ ਨੇ ਪੂਰੇ ਇੰਟਰਵਿਊ ਦੌਰਾਨ ਗਬਾਰਡ ਦਾ ਨਾਂ ਨਹੀਂ ਲਿਆ, ਲੇਕਿਨ ਸ਼ੋਅ ਦੇ ਪ੍ਰੈਜ਼ੈਂਟਰ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹਿਯੋਗੀ ਰਹਿ ਚੁੱਕੇ ਡੇਵਿਡ  ਪਲੂਫ ਨੇ ਕਿਹਾ ਕਿ ਕਲਿੰਟਨ ਨੂੰ ਲਗਦਾ ਕਿ ਗਬਾਰਡ ਰਾਸ਼ਟਰਪਤੀ ਚੋਣ ਵਿਚ ਕਿਸੇ ਤੀਜੀ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਉਭਰੇਗੀ ਜਿਨ੍ਹਾਂ ਟਰੰਪ ਅਤੇ ਰੂਸੀ ਏਜੰਸੀਆਂ ਵਲੋਂ ਮਦਦ ਮਿਲੇਗੀ।
ਅਮਰੀਕਾ ਦੇ ਹਵਾਈ ਤੋਂ ਚਾਰ ਵਾਰ ਡੈਮੋਕਰੇਟ ਸਾਂਸਦ ਗਬਾਰਡ ਨੇ ਹਿਲੇਰੀ ਦੇ ਇਸੇ ਬਿਆਨ 'ਤੇ ਪਲਟਵਾਰ ਕੀਤਾ। ਗਬਾਰਡ ਨੇ ਦੋਸ਼ ਲਾਇਆ ਕਿ ਜਦ ਤੋਂ ਉਨ੍ਹਾਂ ਨੇ ਅਹੁਦੇ ਦੀ ਦੌੜ ਵਿਚ ਸ਼ਾਮਲ  ਹੋਣ ਦੀ ਗੱਲ ਕਹੀ ਹੈ, ਤਦ ਤੋਂ ਡੈਮੋਕਰੇਟਿਕ ਪਾਰਟੀ ਵਿਚ ਕੁਝ ਲੋਕ ਉਨ੍ਹਾਂ ਦਾ ਅਕਸ ਖਰਾਬ ਕਰਨ ਦੇ ਲਈ ਮੁਹਿੰਮ ਚਲਾ ਰਹੇ ਹਨ।
ਗਬਾਰਡ ਨੇ ਕਿਹਾ ਸੀ, ਪਹਿਲਾਂ ਮੈਂ ਸੋਚ ਰਹੀ ਸੀ ਕਿ ਇਸ ਦੇ ਪਿੱਛੇ ਕੌਣ ਹੈ, ਲੇਕਿਨ ਹੁਣ ਸਭ ਸਾਹਮਣੇ ਹੈ। Îਇਹ ਹਮੇਸ਼ਾ ਤੋਂ ਹਿਲੇਰੀ ਦਾ ਕੰਮ ਸੀ। ਅਪਣੇ ਨੁਮਾਇੰਦਿਆਂ ਅਤੇ ਕਾਰਪੋਰੇਟ ਮੀਡੀਆ ਦੇ ਤਾਕਤਵਰ ਸਾਥੀਆਂ ਦੀ ਬਦੌਲਤ ਆਪ ਮੇਰਾ ਅਕਸ ਖਰਾਬ ਕਰਨ ਵਿਚ ਜੁਟੀ ਸੀ। ਆਪ ਜੰਗ ਭੜਕਾਉਣ ਵਿਚ ਮਾਹਰ ਹਨ। ਇਸ ਲਈ ਡਰ ਕਾਰਨ ਅਪਣੇ  ਨੁਮਾਇੰਦਿਆਂ ਦੇ ਪਿੱਛੇ ਨਾ ਲੁਕਣ। ਅਹੁਦੇ ਦੀ ਦੌੜ ਵਿਚ ਸਿੱਧੇ ਸ਼ਾਮਲ ਹੋਵੋ।

ਹੋਰ ਖਬਰਾਂ »

ਹਮਦਰਦ ਟੀ.ਵੀ.