ਵਾਸ਼ਿੰਗਟਨ, 22 ਅਕਤੂਬਰ, ਹ.ਬ. :  ਅਮਰੀਕਾ ਨੇ ਇੱਕ ਵਾਰ ਮੁੜ ਭਾਰਤ ਦੇ ਨਾਲ ਖਰਾਬ ਸਬੰਧਾਂ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ  ਦੱਸਿਆ ਹੈ। ਅਮਰੀਕਾ ਦੀ ਦੱਖਣੀ ਅਤੇ ਮੱਧ ਏਸ਼ਿਆ ਮਾਮਲਿਆਂ ਦੀ ਕਾਰਜਵਾਹਕ ਵਿਦੇਸ਼ ਉਪ ਮੰਤਰੀ ਐਲਿਸ ਜੀ ਵੇਲਸ ਨੇ ਕਿਹਾ ਕਿ ਟਰੰਪ ਸਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚ 1972 ਦੇ ਸ਼ਿਮਲਾ ਐਗਰੀਮੈਂਟ ਦੇ ਤਹਿਤ ਸਿੱਧੀ ਗੱਲਬਾਤ ਦੀ ਸਮਰਥਕ ਹੈ। ਲੇਕਿਨ ਪਾਕਿਸਤਾਨ ਦੀ ਸਰਹੱਦ ਪਾਰ ਅੱਤਵਾਦ ਨੂੰ ਬੜਾਵਾ ਦੇਣ ਦੀਆਂ ਕੋਸ਼ਿਸ਼ਾਂ ਇਸ ਵਿਚ ਸਭ ਤੋਂ ਵੱਡਾ ਰੋੜਾ ਹਨ।
ਸੰਸਦ ਵਿਚ ਵਿਦੇਸ਼ ਮਾਮਲਿਆਂ ਦੀ ਇੱਕ ਕਮੇਟੀ ਦੇ ਸਾਹਮਣੇ ਵੇਲਸ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਸੀ ਤਣਾਅ ਘੱਟ ਕਰਨ ਦੇ ਲਈ ਗੱਲਬਾਤ ਕਰਨੀ ਚਾਹੀਦੀ। 1972 ਦੇ ਸ਼ਿਮਲਾ ਸਮਝੌਤੇ ਵਿਚ ਵੀ ਇਹੀ ਕਿਹਾ ਗਿਆ ਹੈ । 2006-07 ਵਿਚ ਸਮਝੌਤਿਆਂ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਇਸ ਨਾਲ ਦੋਵੇਂ ਦੇਸ਼ਾਂ ਨੇ ਕਸ਼ਮੀਰ ਸਣੇ ਕਈ ਹੋਰ ਮੁੱਦਿਆਂ 'ਤੇ ਕਾਫੀ ਪ੍ਰਗਤੀ ਕੀਤੀ ਸੀ। ਇਤਿਹਾਸ ਨੇ ਸਾਨੂੰ ਦਿਖਾਇਆ ਕਿ ਗੱਲਬਾਤ ਨਾਲ ਕੀ ਕੀ ਮੁਮਕਿਨ ਹੈ।
ਵੇਲਸ ਨੇ ਕਿਹਾ, ਇੱਕ ਵਾਰ ਮੁੜ ਦੁਵੱਲੀ ਵਾਰਤਾ ਸ਼ੁਰੂ ਕਰਨ ਦੇ ਲਈ ਦੋਵੇਂ ਦੇਸ਼ਾਂ ਦੇ ਵਿਚ ਭਰੋਸਾ ਜ਼ਰੂਰੀ ਹੈ, ਲੇਕਿਨ ਭਾਰਤ ਵਿਚ ਅੱਤਵਾਦ  ਫੈਲਾਉੂਣ ਦੇ ਲਈ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਸਮਰਥਨ ਕਰਨਾ ਇਸ ਵਿਚ ਸਭ ਤੋਂ ਵੱਡੀ ਰੁਕਾਵਟ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿਚ ਕਿਹਾ ਸੀ ਕਿ ਕਸ਼ਮੀਰ ਦੇ ਖ਼ਿਲਾਫ਼ ਹਿੰਸਾ ਫੈਲਾਉਣ ਵਾਲੇ ਅੱਤਵਾਦੀ ਕਸ਼ਮੀਰੀਆਂ ਦੇ ਨਾਲ ਪਾਕਿਸਤਾਨੀਆਂ ਦੇ ਵੀ ਦੁਸ਼ਮਨ ਹਨ। ਵੇਲਸ ਨੇ ਉਨ੍ਹਾ ਦੇ ਇਸ ਬਿਆਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਦੋ ਦੇਸ਼ਾਂ  ਦੇ ਵਿਚ ਸਫਲ ਗੱਲਬਾਤ ਦੇ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਅਪਣੇ ਖੇਤਰ ਵਿਚ ਲੁਕੇ ਅੱਤਵਾਦੀਆਂ ਅਤੇ ਕੱਟੜਪੰਥੀਆਂ ਦੇ ਖ਼ਿਲਾਫ਼ ਕਦਮ ਚੁੱਕੇ।
ਵੇਲਸ ਨੇ ਕਿਹਾ, ਪਾਕਿਸਤਾਨ ਦੇ ਲਸ਼ਕਰ ਏ ਤਾਇਬਾ ਅਤੇ ਜੈਸ਼ ਏ ਮੁਹੰਮਦ ਜਿਹੀ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਦੇ ਕਾਰਨ ਦੋਵੇਂ ਦੇਸ਼ਾਂ ਦੇ ਵਿਚ ਰਿਸ਼ਤੇ ਠੀਕ ਨਹੀਂ। ਅੱਤਵਾਦੀਆਂ ਦੇ ਇਨ੍ਹਾ ਕਦਮਾਂ ਦੇ ਲਈ ਪਾਕਿਸਤਾਨੀ ਹੁਕਮਰਾਨ ਹੀ ਜ਼ਿੰਮੇਦਾਰ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.