ਜੌਹਨਸਬਰਗ, 21 ਅਕਤੂਬਰ, ਹ.ਬ. :  ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਗੁਪਤਾ ਭਰਾਵਾਂ ਦੀ ਅਰਬਾਂ ਪੌਂਡ ਦੀ ਧਨ ਰਾਸ਼ੀ ਜ਼ਬਤ ਕਰਨ ਲਈ ਯਤਨ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾਂਦਾ ਹੈ ਕਿ ਗੁਪਤਾ ਭਰਾਵਾਂ ਨੇ ਇਹ ਪੈਸਾ ਕਥਿਤ ਸਰਕਾਰੀ ਵਿਭਾਗਾਂ ਦੀ ਮਿਲੀਭੁਗਤ ਨਾਲ ਸਰਕਾਰੀ ਸੌਦਿਆਂ ਤੋਂ ਕਮਾਇਆ ਤੇ ਮਗਰੋਂ ਗੈਰ ਕਾਨੂੰਨੀ ਤਰੀਕੇ ਨਾਲ  ਬਾਹਰ ਭੇਜ ਦਿੱਤਾ ਸੀ। ਸੰਡੇ ਟਾਈਮਜ਼ ਦੀ ਰਿਪੋਰਟ ਅਨੁਸਾਰ ਐਸੇਟ ਫੋਰਫੀਟਰ ਯੂਨਿਟ ਨੇ ਅਮਰੀਕੀ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਦੀ ਸਹਾਇਤਾ ਪ੍ਰਾਪਤ ਕਰਨ  ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿੱਤ ਵਿਭਾਗ ਨੇ  ਗੁਪਤਾ ਭਰਾਵਾਂ ਅਜੈ, ਅਤੁਲ ਤੇ ਰਾਜੇਸ਼ ਅਤੇ ਉਨ੍ਹਾਂ ਦੇ ਸਹਿਯੋਗੀ ਸਲੀਮ ਐਸਾ 'ਤੇ ਪਿਛਲੇ ਹਫ਼ਤੇ ਪਾਬੰਦੀਆਂ ਆਇਦ ਕੀਤੀਆਂ ਸਨ। ਅਮਰੀਕੀ ਵਿੱਤ ਵਿਭਾਗ ਨੇ ਕਿਹਾ ਕਿ ਗੁਪਤਾ ਪਰਿਵਾਰ ਭ੍ਰਿਸ਼ਟ ਤਾਣੇ ਬਾਣੇ ਦੇ ਮੈਂਬਰ ਹਨ ਤੇ ਹੋਰਨਾਂ ਭ੍ਰਿਸ਼ਟ ਸਰਗਰਮੀਆਂ ਜ਼ਰੀਏ ਵਧੇਰੇ ਭੁਗਤਾਨ ਕੀਤਾ ਤੇ ਇਸ ਦਾ ਇਸਤੇਮਾਲ ਸਿਆਸੀ ਭੁਗਤਾਨਾਂ ਲਈ ਤੇ ਸਰਕਾਰੀ ਸਰਗਰਮੀਆਂ ਨੂੰ ਅਸਰਅੰਦਾਜ਼ ਕਰਨ ਲਈ ਕੀਤਾ ਸੀ। ਗੁਪਤਾ ਪਰਿਵਾਰ ਮੂਲ ਰੂਪ ਵਿਚ ਯੂਪੀ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.