ਟਰੰਪ ਵਾਈਟ ਹਾਊਸ ਵਿਚ ਮਨਾਉਣਗੇ ਦੀਵਾਲੀ
ਵਾਸ਼ਿੰਗਟਨ, 22 ਅਕਤੂਬਰ, ਹ.ਬ. :  ਅਮਰੀਕੀ ਰਾਸ਼ਟਰਪਤੀ ਟਰੰਪ ਵੀਰਵਾਰ ਨੂੰ ਵਾਈਟ ਹਾਊਸ ਵਿਚ ਦੀਵਾਲੀ ਦਾ ਜਸ਼ਨ ਮਨਾਉਣਗੇ। ਇਹ ਆਯੋਜਨ ਭਾਰਤ ਵਿਚ ਦੀਵਾਲੀ ਦਾ ਤਿਉਹਾਰ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਹੀ ਕੀਤਾ ਜਾ ਰਿਹਾ ਹੈ।
ਵਾਈਟ ਹਾਊਸ ਵਿਚ ਟਰੰਪ ਤੀਜੀ ਵਾਰ ਦੀਵਾਲੀ ਦਾ ਜਸ਼ਨ ਮਨਾਉਣ ਜਾ ਰਹੇ ਹਨ। ਇਸ ਰਵਾਇਤ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿਚ ਕੀਤੀ ਸੀ। ਵਾਈਟ ਹਾਊਸ ਦੇ ਮੁਤਾਬਕ ਟਰੰਪ ਦੀਵਾ ਬਾਲਣ ਦੀ ਰਸਮ ਦੇ ਨਾਲ ਵੀਰਵਾਰ ਨੂੰ ਦੀਵਾਲੀ ਮਨਾਉਣਗੇ।
2017 ਵਿਚ ਟਰੰਪ ਨੇ ਵਾਈਟ ਹਾਊਸ ਵਿਚ ਅਪਣੇ ਓਵਲ ਦਫ਼ਤਰ ਵਿਚ ਪਹਿਲੀ ਵਾਰ ਦੀਵਾਲੀ ਮਨਾਈ ਸੀ।  ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਦਾ ਇੱਕ ਸਮੂਹ ਮੌਜੂਦ ਸੀ। ਪਿਛਲੇ ਸਾਲ ਟਰੰਪ ਨੇ ਅਮਰੀਕਾ ਦੇ ਲਈ ਭਾਰਤ ਦੇ  ਤਤਕਾਲੀ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਦੀਵਾਲੀ  ਦੇ ਆਯੋਜਨ ਲਈ ਸੱਦਿਆ ਸੀ।
ਇਸ ਸਮੇਂ ਅਮਰੀਕਾ ਵਿਚ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਟੈਕਸਸ ਦੇ ਗਵਰਨਰ ਗਰੇਗ ਅਬੋਟ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਲ ਸ਼ਨਿੱਚਰਵਾਰ ਨੂੰ ਦੀਵਾਲੀ ਮਨਾਈ। ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ  ਗਵਰਨਰ ਮੈਂਸ਼ਨ ਵਿਚ ਦੀਵੇ ਬਾਲੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਕਸਸ ਦੌਰੇ ਦੀ ਚਰਚਾ ਕੀਤੀ। ਅਸੀਂ ਹਨ੍ਹੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਜਸ਼ਨ ਮਨਾਇਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.