ਜਗਮੀਤ ਸਿੰਘ ਦੀ ਮਦਦ ਨਾਲ ਹੀ ਚੱਲੇਗੀ ਟਰੂਡੋ ਸਰਕਾਰ

ਬਰੈਂਪਟਨ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) :  ਕੈਨੇਡਾ ਚੋਣਾਂ ਵਿਚ 18 ਪੰਜਾਬੀਆਂ ਨੇ ਜਿੱਤ ਦੇ ਝੰਡੇ ਲਹਿਰਾਏ ਅਤੇ ਸਭ ਤੋਂ ਵੱਡੇ ਫ਼ਰਕ ਨਾਲ ਬਰੈਂਪਟਨ ਵੈਸਟ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਕਮਲ ਖਹਿਰਾ ਜੇਤੂ ਰਹੀ ਜਿਨਾਂ ਨੇ ਆਪਣੀ ਨੇੜਲੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਮੁਰਾਰੀ ਲਾਲ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰਾਂ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਅਤੇ ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਨੇ ਤਕਰੀਬਨ 12-12 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਜਸਟਿਨ ਟਰੂਡੋ ਦੀ ਕੈਬਨਿਟ ਵਿਚ ਰਹੇ ਅਮਰਜੀਤ ਸਿੰਘ ਸੋਹੀ ਨੂੰ ਕੰਜ਼ਰਵੇਟਿਵ ਪਾਰਟੀ ਦੇ ਟਿਮ ਉਪਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।  ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ 23, 836 ਵੋਟਾਂ ਪਈਆਂ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਰਮਨਦੀਪ ਬਰਾੜ 13,753 ਵੋਟਾਂ ਹੀ ਲੈ ਸਕੇ। ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੂੰ 23,727 ਵੋਟਾਂ ਪਈਆਂ ਜਦਕਿ ਐਨ.ਡੀ.ਪੀ. ਦੇ ਸਰਨਜੀਤ ਸਿੰਘ 13,077 ਵੋਟਾਂ ਹੀ ਲੈ ਸਕੇ। ਇਸ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੀ ਰਾਮੋਨਾ ਸਿੰਘ ਤੀਜੇ ਸਥਾਨ 'ਤੇ ਰਹੀ।

ਹੋਰ ਖਬਰਾਂ »

ਹਮਦਰਦ ਟੀ.ਵੀ.