ਔਟਵਾ, 27 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਜਸਟਿਨ ਟਰੂਡੋ ਨੂੰ ਆਪਣੀ ਨਵੀਂ ਕੈਬਨਿਟ ਗਠਤ ਕਰਨ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ। ਦਰਅਸਲ ਪਿਛਲੀ ਸਰਕਾਰ 'ਚ ਟ੍ਰੇਡ ਮੰਤਰੀ ਰਹੇ ਜਿੰਮ ਕੈਰ ਨੂੰ ਬਲੱਡ ਕੈਂਸਰ ਹੈ। ਇਸ ਬਾਰੇ ਉਨ•ਾਂ ਨੂੰ ਹਾਲ ਹੀ 'ਚ ਪਤਾ ਲੱਗਾ ਜਦੋਂ ਉਨ•ਾਂ ਨੇ ਆਪਣਾ ਮੈਡੀਕਲ ਚੈੱਕਅਪ ਕਰਵਾਇਆ। ਜਿੰਮ ਕੈਰ ਨੂੰ ਚੋਣਾਂ ਵਾਲੇ ਦਿਨ ਪਤਾ ਲੱਗਿਆ ਕਿ ਉਨ•ਾਂ ਨੂੰ ਬਲੱਡ ਕੈਂਸਰ ਹੈ ਪਰ ਇਸ ਦੇ ਬਾਵਜੂਦ ਉਨ•ਾਂ ਨੇ ਲੋਕਾਂ ਲਈ ਕੰਮ ਕਰਨ ਦੀ ਇੱਛਾ ਜਤਾਈ ਹੈ। ਜਿੰਮ ਕੈਰ ਇਸ ਵਾਰ ਮੁੜ ਲਿਬਰਲਾਂ ਦੀ ਟਿਕਟ 'ਤੇ ਜਿੱਤ ਕੇ ਐਮ.ਪੀ. ਬਣੇ ਹਨ।
ਜਿੰਮ ਕੈਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਵਿਚ ਕੁਦਰਤੀ ਸਰੋਤ ਅਤੇ ਕੌਮਾਂਤਰੀ ਵਪਾਰ ਮੰਤਰੀ ਵਜੋਂ ਸੇਵਾ ਨਿਭਾਅ ਚੁਕੇ ਹਨ। ਇਸ ਬਿਆਨ ਵਿਚ ਉਨ•ਾਂ ਕਿਹਾ ਕਿ ਉਨ•ਾਂ ਨੇ ਇਸ ਬੀਮਾਰੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ, ਜਿਸ ਦਾ ਉਨ•ਾਂ ਦੇ ਗੁਰਦੇ 'ਤੇ ਵੀ ਅਸਰ ਪਿਆ ਹੈ। ਗੈਰ ਨੇ ਕੀਮੋਥੈਰੇਪੀ ਅਤੇ ਡਾਇਲਸਿਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਨੇੜਲੇ ਭਵਿੱਖ ਵਿਚ ਵੀ ਜਾਰੀ ਰਹੇਗਾ। ਚੋਣ ਮੁਹਿੰਮ ਦੌਰਾਨ ਜਿੰਮ ਕੈਰ ਨੂੰ ਮਹਿਸੂਸ ਹੋਇਆ ਸੀ ਕਿ ਉਸ ਨੂੰ ਸ਼ਾਇਦ ਫਲੂ ਹੋ ਗਿਆ ਹੈ, ਜਿਸ ਕਾਰਨ ਉਨ•ਾਂ ਨੇ ਆਪਣੇ ਡਾਕਟਰ ਨੂੰ ਬੁਲਾਇਆ ਅਤੇ ਖ਼ੂਨ ਦੀ ਨਿਯਮਤ ਜਾਂਚ ਕਰਵਾਈ। ਜਿਵੇਂ ਹੀ ਚੋਣ ਨਤੀਜੇ ਸੋਮਵਾਰ ਦੀ ਰਾਤ ਨੂੰ ਸ਼ੁਰੂ ਹੋਏ ਜਿੰਮ ਕੈਰ ਨੇ ਆਪਣੀ ਵਿੰਨੀਪੈਗ ਰਾਈਡਿੰਗ ਤੋਂ 45 ਫੀਸਦੀ ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕੀਤੀ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 13 ਹਜ਼ਾਰ 800 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਮਗਰੋਂ ਡਾਕਟਰਾਂ ਨੇ ਉਨ•ਾਂ ਨੂੰ ਹਸਪਤਾਲ ਜਾਣ ਦੀ ਸਲਾਹ ਦਿੱਤੀ। ਹਸਪਤਾਲ 'ਚ ਚੈੱਕਅਪ ਦੌਰਾਨ ਜਿੰਮ ਕੈਰ ਨੂੰ ਪਤਾ ਚੱਲਿਆ ਕਿ ਉਹ ਬਲੱਡ ਕੈਂਸਰ ਤੋਂ ਪੀੜਤ ਹਨ। ਜਿੰਮ ਕੈਰ ਨੇ ਕਿਹਾ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ ਤੇ ਉਨ•ਾਂ ਦਾ ਹੌਸਲਾ ਪੂਰਾ ਬੁਲੰਦ ਹੈ। ਉਨ•ਾਂ ਨੇ ਜਸਟਿਨ ਟਰੂਡੋ ਨੂੰ ਵੀ ਹਾਲਾਤ ਬਾਰੇ ਜਾਣੂ ਕਰਵਾ ਦਿੱਤਾ ਹੈ ਤੇ ਉਨ•ਾਂ ਨੇ ਟਰੂਡੋ ਨੂੰ ਕਿਹਾ ਹੈ ਕਿ ਆਪਣੇ ਵੋਟਰਾਂ ਤੇ ਕੈਨੇਡੀਅਨ ਲੋਕਾਂ ਦੀ ਸੇਵਾ ਜਾਰੀ ਰੱਖਣ ਲਈ ਵਚਨਬੱਧ ਹਨ। ਉਨ•ਾਂ ਨੇ ਡਾਕਟਰਾਂ, ਨਰਸਾਂ ਅਤੇ ਸਟਾਫ਼ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜੋ ਉਨ•ਾਂ ਦੀ ਦੇਖਭਾਲ ਕਰ ਰਹੇ ਸਨ। ਜਿੰਮ ਕੈਰ 2015 ਵਿਚ ਵਿੰਨੀਪੈਗ ਸੈਂਟਰ ਤੋਂ ਸੰਸਦ ਮੈਂਬਰ ਵਜੋਂ ਚੋਣ ਜਿੱਤੇ ਸਨ ਅਤੇ ਕੁੱਝ ਹਫ਼ਤਿਆਂ ਬਾਅਦ ਟਰੂਡੋ ਕੈਬਨਿਟ 'ਚ ਕੁਦਰਤੀ ਸਰੋਤ ਅਤੇ ਕੌਮਾਂਤਰੀ ਵਪਾਰ ਮੰਤਰੀ ਬਣੇ।

ਹੋਰ ਖਬਰਾਂ »