ਚੰਡੀਗੜ੍ਹ, 28 ਅਕਤੂਬਰ, ਹ.ਬ. :  ਪੂਰੇ ਦੇਸ਼ ਵਿਚ  ਦੀਵਾਲੀ 'ਤੇ ਰੌਣਕਾਂ ਲੱਗੀਆਂ ਰਹੀਆਂ। ਚਾਰੇ ਪਾਸੇ ਪਟਾਕਿਆਂ ਨਾਲ ਪੂਰਾ ਮਾਹੌਲ ਰੋਸ਼ਨ ਹੋ ਰਿਹਾ ਸੀ। ਇਸ ਖ਼ਾਸ ਮੌਕੇ 'ਤੇ ਬਾਲੀਵੁਡ ਸਿਤਾਰਿਆਂ ਵਿਚ ਵੀ ਦੀਵਾਲੀ ਨੂੰ ਲੈ ਕੇ ਕਾਫੀ ਕਰੇਜ਼ ਦੇਖਣ ਨੂੰ ਮਿਲਿਆ। ਖਾਸ ਕਰਕੇ ਬਾਲੀਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਅਮਰੀਕਾ ਵਿਚ ਸਹੁਰਿਆਂ ਦੇ ਘਰ ਨਿਕ ਜੋਨਸ ਨਾਲ ਕਾਫੀ ਧੂਮਧਾਮ ਨਾਲ ਦੀਵਾਲੀ ਦਾ ਜਸ਼ਨ ਮਨਾਇਆ। ਇਸ ਖ਼ਾਸ ਤਿਉਹਾਰ 'ਤੇ ਪ੍ਰਿਅੰਕਾ ਚੋਪੜਾ ਨੇ ਅਪਣੇ ਪਰਵਾਰ ਦੇ ਨਾਲ ਮਿਲ ਕੇ ਪੂਰੇ ਘਰ ਨੂੰ ਖੂਬਸੂਰਤੀ ਨਾਲ ਸਜਾਇਆ ਹੋਇਆ ਸੀ। ਦੀਵਾਲੀ ਨਾਲ ਜੁੜੀ ਕੁਝ ਤਸਵੀਰਾਂ  ਪ੍ਰਿੰਅਕਾ ਚੋਪੜਾ ਨੇ ਅਪਣੇ Îਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ, ਜਿਸ ਵਿਚ ਉਹ ਅਪਣੇ ਪੂਰੇ ਪਰਵਾਰ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਚੋਪੜਾ ਦੀਆਂ Îਇਹ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੀਵਾਲੀ ਦੇ ਮੌਕੇ 'ਤੇ ਪ੍ਰਿੰਅਕਾ ਚੋਪੜਾ ਨੇ ਗੋਲਡਨ ਰੰਗ ਦੀ ਸਾੜੀ ਪਹਿਨੀ ਹੋਈ ਸੀ ਜਿਸ ਵਿਚ ਉਹ ਕਾਫੀ ਸੋਹਣੀ ਵੀ ਲੱਗ ਰਹੀ ਸੀ। ਤਸਵੀਰਾਂ ਦੇਖ ਕੇ ਇੰਜ ਲੱਗ ਰਿਹਾ ਕਿ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਦੇ ਪਰਵਾਰ ਨਾਲ ਦੀਵਾਲੀ  ਕਾਫੀ ਧੂਮ ਧਾਮ ਨਾਲ ਮਨਾਈ।  ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ, ਆਪ ਸਭ ਨੂੰ ਦੀਵਾਲੀ ਦੀਆਂ ਢੇਰ ਸਾਰੀ ਮੁਬਾਰਕਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.