ਕੈਲੀਫੋਰਨੀਆ, 30 ਅਕਤੂਬਰ, ਹ.ਬ. :  ਅਮੇਜ਼ਨ ਦੇ ਜੰਗਲਾਂ ਤੋਂ ਬਾਅਦ ਹੁਣ ਅਮਰੀਕਾ ਦੇ ਜੰਗਲਾਂ ਵਿਚ ਅੱਗ ਦਾ ਕਹਿਰ ਜਾਰੀ ਹੈ। ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਇਹ ਅੱਗ ਲਾਸ ਏਂਜਲਸ ਸ਼ਹਿਰ ਤੱਕ ਪਹੁੰਚ ਗਈ। ਤੇਜ਼ ਹਵਾਵਾਂ ਦੇ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਵੱਡੀ ਆਫਤ ਐਲਾਨ ਕੀਤੀ ਗਈ ਹੈ।  
ਅੱਗ ਕਾਰਨ ਕਈ ਵੱਡੀ ਹਸਤੀਆਂ ਨੂੰ ਅਪਣਾ ਘਰ ਖਾਲੀ ਕਰਕੇ ਜਾਨ ਬਚਾ ਕੇ ਭੱਜਣਾ ਪਿਆ ਹੈ। ਇਸ ਭੜਕੀ ਅੱਗ ਕਾਰਨ ਮਸ਼ਹੂਰ ਬਾਡੀ ਬਿਲਡਰ ਅਤੇ ਐਕਟਰ ਅਰਨਾਲਡ, ਐਕਟਰ ਕਾਰਲ ਗਰੇਗ, ਮਸ਼ਹੂਰ ਬਾਸਕਿਟਬਾਲ ਖਿਡਾਰੀ ਲੈਬੋਰਨ ਜੇਮਸ ਜਿਹੇ ਵੀਆਈਪੀਜ਼ ਨੂੰ ਅਪਣੇ ਲਾਸ ਏਂਜਲਸ ਸਥਿਤ ਘਰਾਂ ਨੂੰ ਖਾਲੀ ਕਰਨਾ ਪਿਆ। ਅੱਗ ਵਿਚ ਲਾਸ ਏਂਜਲਸ ਵਿਚ ਸਥਿਤ ਕਈ ਹਸਤੀਆਂ ਦੀ ਵੱਡੀ ਕੋਠੀਆਂ ਵੀ ਸੜ ਕੇ ਰਾਖ ਹੋ ਗਈਆਂ। ਇਨ੍ਹਾਂ ਵਿਚੋਂ ਜ਼ਿਆਦਾਤਰ ਘਰ ਮਸ਼ਹੂਰ ਹਸਤੀਆਂ ਦੇ ਹਨ।
ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਦੇ ਲਈ  ਫਾਇਰ ਬ੍ਰਿਗੇਡ ਕਰਮਚਾਰੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਜੰਗਲਾਂ ਵਿਚ ਲੱਗੀ ਅੱਗ ਕਾਰਨ ਇੱਥੇ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਬਿਜਲੀ ਗੁਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਹਵਾਵਾਂ ਦੇ ਕਾਰਨ ਫੈਲਦੀ ਅੱਗ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਨੇ ਚੌਕਸੀ ਦੇ ਤੌਰ 'ਤੇ ਪ੍ਰਭਾਵਤ ਇਲਾਕਿਆਂ ਦੇ ਨਾਲ ਨਾਲ ਆਸ ਪਾਸ ਦੇ ਇਲਾਕਿਆਂ ਵਿਚ ਵੀ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ।
ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਫੈਲਣ ਦੀ ਸੰਭਾਵਨਾਵਾਂ ਦੇ ਵਿਚ ਛੇ ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਕੱਟ ਦਿੱਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.