ਮੁੰਬਈ, 31 ਅਕਤੂਬਰ, ਹ.ਬ. : ਅਮਿਤਾਭ ਬੱਚਨ ਪਰਵਾਰ ਦੀ ਦੀਵਲੀ ਪਾਰਟੀ ਮੌਕੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਐਸ਼ਵਰਿਆ ਰਾਏ ਬਚਨ ਦੀ ਮੈਨੇਜਰ ਅਰਚਨਾ ਸਦਾਨੰਦ, ਜਿਸ ਦੇ ਲਹਿੰਗੇ ਨੂੰ ਅੱਗ ਲੱਗ ਗਈ ਸੀ, ਦਾ ਬਚਾਅ ਕੀਤਾ। ਰਿਪੋਰਟ ਅਨੁਸਾਰ ਦੀਵਾਲੀ ਦੇ ਜਸ਼ਨਾਂ ਮੌਕੇ ਜਗ ਰਹੇ ਦੀਵੇ ਤੋਂ ਅਰਚਨਾ ਦੇ ਲਹਿੰਗੇ ਨੂੰ ਅੱਗ ਲੱਗ ਗਈ। ਪਾਰਟੀ ਵਿਚ ਮੌਜੂਦ ਸ਼ਾਹਰੁਖ ਖ਼ਾਨ ਨੇ ਤੁਰੰਤ ਅਰਚਨਾ ਦਾ ਬਚਾਅ ਕੀਤਾ ਅਤੇ ਅੱਗ ਬੁਝਾਈ ਅਰਜਨਾ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਉਸ ਨੂੰ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਅਰਚਨਾ ਦੀ ਸੱਜੀ ਲੱਤ ਅਤੇ ਹੱਥ 15 ਫ਼ੀਸਦੀ ਝੁਲਸ ਗਏ ਹਨ। ਸ਼ਾਹਰੁਖ ਖ਼ਾਨ ਦੇ ਵੀ ਸੇਕ ਲੱਗਣ ਕਾਰਨ ਕੁਝ ਮਾਮੂਲੀ ਜ਼ਖਮ ਹੋਏ ਹਨ। ਬੱਚਨ ਪਰਵਾਰ ਦੀ ਦੀਵਾਲੀ ਪਾਰਟੀ ਵਿਚ ਸ਼ਾਹਰੁਖ ਖ਼ਾਨ ਨੇ ਅਪਣੀ ਪਤਨੀ ਗੌਰੀ ਖ਼ਾਨ ਨਾਲ ਸ਼ਿਰਕਤ ਕੀਤੀ ।ਅਕਸ਼ੈ ਕੁਮਾਰ, ਟਵਿੰਕਲ ਖੰਨਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਪਾਰਟੀ ਵਿਚ ਮੌਜੂਦ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.