ਸਾਫ਼-ਸਫ਼ਾਈ ਬਾਰੇ ਭਾਰਤੀਆਂ ਦੀ ਮਾਨਸਿਕਤਾ ਬਾਰੇ ਉਠੇ ਸਵਾਲ

ਨਿਊ ਜਰਸੀ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਭਾਰਤ ਸਣੇ ਦੁਨੀਆਂ ਦੇ ਕੋਨੇ-ਕੋਨੇ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਪਰ ਅਮਰੀਕਾ ਦੇ ਨਿਊ ਜਰਸੀ ਵਿਚ ਪਟਾਕੇ ਚਲਾਉਣ ਮਗਰੋਂ ਸੜਕ 'ਤੇ ਪਏ ਗੰਦ ਨੇ ਭਾਰਤੀ ਲੋਕਾਂ ਦੀ ਮਾਨਸਿਕਤਾ ਜਗ-ਜ਼ਾਹਰ ਕਰ ਦਿਤੀ। ਨਿਊ ਜਰਸੀ ਦੇ ਇੰਡੀਆ ਸਕੁਏਅਰ ਵਿਚ ਹਰ ਪਾਸੇ ਪਟਾਕਿਆਂ ਦੇ ਖ਼ਾਲੀ ਡੱਬੇ ਅਤੇ ਹੋਰ ਕੂੜਾ ਨਜ਼ਰ ਆ ਰਿਹਾ ਸੀ। ਦੂਜੇ ਪਾਸੇ ਨਿਊ ਜਰਸੀ ਪੁਲਿਸ, ਤਿਉਹਾਰ ਦੀਆਂ ਖ਼ੁਸ਼ੀਆਂ ਵਿਚ ਕੋਈ ਵਿਘਨ ਨਾ ਪਾਉਂਦਿਆਂ, ਕੂੜਾ ਸਾਫ਼ ਕਰਵਾ ਰਹੀ ਸੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਕ ਟਵਿਟਰ ਵਰਤੋਂਕਾਰ ਸੰਧਿਆ ਨੇ ਵੀਡੀਓ 'ਤੇ ਟਿੱਪਣੀ ਕਰਦਿਆਂ ਲਿਖਿਆ, ''ਮੈਨੂੰ ਭਾਰਤੀ ਅਖਵਾਉਂਦੇ ਹੋਏ ਸ਼ਰਮ ਆ ਰਹੀ ਹੈ। ਨਿਊ ਜਰਸੀ ਦੀ ਇੰਡੀਅਨ ਸਟ੍ਰੀਟ 'ਤੇ ਰੱਜ ਕੇ ਗੰਦ ਪਾਇਆ ਗਿਆ ਪਰ ਨਿਊ ਜਰਸੀ ਪੁਲਿਸ ਨੂੰ ਸਲਾਮ ਜਿਸ ਨੇ ਬੇਹੱਦ ਪੇਸ਼ੇਵਰ ਤਰੀਕੇ ਨਾਲ ਹਾਲਾਤ ਨੂੰ ਸੰਭਾਲਿਆ।'' ਵੀਡੀਓ 'ਤੇ ਟਿੱਪਣੀ ਕਰਨ ਵਾਲੇ ਕਹਿ ਰਹੇ ਹਨ ਕਿ ਭਾਰਤੀ ਲੋਕਾਂ ਵਾਸਤੇ ਸਾਫ਼-ਸਫ਼ਾਈ ਦੀ ਸਿਖਲਾਈ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਵਿਕਸਤ ਮੁਲਕਾਂ ਵਿਚ ਦਾਖਲ ਹੋਣ ਮਗਰੋਂ ਪੂਰੇ ਮੁਲਕ ਨੂੰ ਨਮੋਸ਼ੀ ਦਾ ਸਾਹਮਦਾ ਨਾ ਕਰਨਾ ਪਵੇ। ਦੂਜੇ ਪਾਸੇ ਕਈ ਲੋਕ ਭਾਰਤ ਨੂੰ ਨਿੰਦਣ ਵਾਲਿਆਂ ਨੂੰ ਮਾੜਾ-ਚੰਗਾ ਆਖ ਰਹੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.