ਵਾਸ਼ਿੰਗਟਨ, 2 ਨਵੰਬਰ, ਹ.ਬ. :  ਇਤਿਹਾਸ ਵਿਚ  ਪਹਿਲੀ ਵਾਰ ਅਜਿਹਾ ਹੋਇਆ ਕਿ ਕਿਸੇ ਦੀ ਬਰੇਨ ਸਰਜਰੀ ਬਗੈਰ ਬੇਹੋਸ਼ ਕੀਤੇ ਹੋਈ ਹੋਵੇ। ਅਮਰੀਕਾ ਵਿਚ ਡਾਕਟਰਾਂ ਨੇ ਜੈਨਾ ਸਕਰੈਡ ਦੀ ਬਰੇਨ ਸਰਜਰੀ ਦਾ Îਇਹ ਕਾਰਨਾਮਾ ਹਸਪਤਾਲ ਦੇ ਫੇਸਬੁੱਕ ਪੇਜ 'ਤੇ ਬਰੇਨ ਸਰਜਰੀ ਪ੍ਰਕਿਰਿਆ ਦੀ ਲਾਈਵ ਸਟਰੀਮ ਵੀ ਕੀਤੀ। ਇਸ ਸਰਜਰੀ ਦੀ ਲਾਈਵ ਸਟਰੀਮਿੰਗ ਦੇ ਦੌਰਾਨ ਜੈਨ, ਡਾਕਟਰਾਂ ਨਾਲ ਗੱਲਬਾਤ ਕਰਦੀ ਰਹੀ। ਦਰਅਸਲ ਇਸ ਤਰ੍ਹਾਂ ਦੇ ਆਪਰੇਸ਼ਨ ਦੌਰਾਨ ਮਰੀਜ਼ ਨੂੰ ਲਗਾਤਾਰ ਗੱਲਾਂ ਕਰਦੇ ਰਹਿਣਾ ਹੁੰਦਾ ਹੈ ਤਾਕਿ ਕੋਈ ਗਲਤੀ ਹੋਵੇ ਤਾਂ ਉਸ ਨੂੰ ਸੁਧਾਰਿਆ ਜਾ ਸਕੇ। ਇਸ ਦੌਰਾਨ ਜੈਨਾ ਨੂੰ ਲਗਾਤਾਰ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ, ਤਾਕਿ ਦਿਮਾਗ ਦੇ ਕਿਸੇ ਸਹੀ ਹਿੱਸੇ ਦੇ ਨਾਲ ਛੇੜਛਾੜ  ਨਹੀਂ ਹੋਣ ਦੀ ਪੁਸ਼ਟੀ ਹੋ ਸਕੇ।  ਡਾਕਟਰ ਮਿਸ਼ੇਲ ਨੇ ਦੱਸਿਆ ਕਿ ਜੇਕਰ ਇਸ ਸਰਜਰੀ ਦੇ ਦੌਰਾਨ ਕੁਝ ਗਲਤ ਹੋ ਜਾਂਦਾ ਤਾਂ ਜੈਨਾ ਸਾਰੀ ਉਮਰ ਬੋਲ ਨਾ ਸਕਦੀ। ਇਸ ਲਈ ਅਸੀਂ ਉਸ ਨਾਲ ਗੱਲਾਂ ਕਰ ਰਹੇ ਸੀ। ਇਸ ਲਾਈਵ ਸਰਜਰੀ ਨੂੰ 2300 ਲੋਕਾਂ ਨੇ ਫੇਸਬੁੱਕ 'ਤੇ ਦੇਖਿਆ। ਇਹ ਸਰਜਰੀ ਜੈਨਾ ਦੀ ਉਲਝੀ ਹੋਈ ਖੂਨ ਦੀਆਂ ਨਾੜੀਆਂ ਨੂੰ ਬਰੇਨ ਤੋਂ ਹਟਾਉਣ ਦੇ ਲਈ ਕੀਤੀ ਗਈ ਸੀ। ਇਸ ਸਰਜਰੀ ਨੂੰ ਦੇਖ ਕੇ ਬਾਕੀ ਲੋਕਾਂ ਨੂੰ ਵੀ ਮਦਦ ਮਿਲੇਗੀ।

ਹੋਰ ਖਬਰਾਂ »