ਮੁੰਬਈ, 2 ਨਵੰਬਰ, ਹ.ਬ. :  ਟੀਵੀ ਜਗਤ ਦੇ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਸ਼ੋਅ ਬਿੱਗ ਬੌਸ ਦਾ 13ਵਾਂ ਸੀਜ਼ਨ ਇਸ ਦਿਨੀਂ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਆਏ ਦਿਨ ਕੰਟੈਸਟੈਂਟ ਵਿਚਕਾਰ ਹੋਣ ਵਾਲਾ ਝਗੜਾ ਇਸ ਦਾ ਇਕ ਅਹਿਮ ਕਾਰਨ ਹੈ। ਇਨ੍ਹਾਂ ਸਾਰਿਆਂ ਵਿਚਕਾਰ ਸ਼ੋਅ 'ਚ ਇਕ ਵੱਡਾ ਟਵਿਸਟ ਆਉਣ ਵਾਲਾ ਹੈ। ਦਰਅਸਲ, ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਲੈਣ ਵਾਲੀ ਹੈ। ਸ਼ੋਅ 'ਚ ਪਹਿਲਾਂ ਹੀ ਇਕ ਪੰਜਾਬੀ ਮਾਡਲ ਤੇ ਸਿੰਗਰ ਸ਼ਹਿਨਾਜ਼ ਗਿੱਲ ਮੌਜੂਦ ਹੈ। ਖ਼ਾਸ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਤੇ ਸ਼ਹਿਨਾਜ਼ ਇਕ ਦੂਜੇ ਦੇ ਕੰਮ ਨੂੰ ਲੈ ਕੇ ਕਾਫੀ ਲੜੀਆਂ ਸਨ। ਇਸ ਦੌਰਾਨ ਦੋਵਾਂ ਵੱਲੋਂ ਇਕ ਦੂਜੇ 'ਤੇ ਕਈ ਸੰਗੀਨ ਦੋਸ਼ ਲਾਏ ਗਏ ਸਨ।

 

 

ਹੁਣ ਖ਼ਬਰ ਹੈ ਕਿ ਹਿਮਾਂਸ਼ੀ ਬਿੱਗ ਬੌਸ 'ਚ ਵਾਈਲਡ ਕਾਰਡ ਐਂਟਰੀ ਦੇ ਰੂਪ 'ਚ ਸ਼ਾਮਲ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼ੋਅ ਨਾਲ ਪੰਜਾਬ 'ਚ ਟੀਆਰਪੀ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਹਿਮਾਂਸ਼ੀ ਖੁਰਾਨਾ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਇੰਡਸਟਰੀ ਦਾ ਇਕ ਵੱਡਾ ਨਾਂ ਹੈ।  ਉਨ੍ਹਾਂ ਦੀ ਵਾਈਲਡ ਕਾਰਡ ਐਂਟਰੀ ਖੁਦ ਸਲਮਾਨ ਖ਼ਾਨ ਸ਼ੋਅ 'ਚ ਕਰਨਗੇ। ਦੱਸਦੇ ਚਲੀਏ ਕਿ ਹਿਮਾਂਸ਼ੀ ਖੁਰਾਨਾ ਨੇ ਬੀਤੇ ਦਿਨੀਂ ਆਪਣਾ ਇਕ ਗਾਣਾ 'ਆਈ ਲਾਈਕ ਇਟ' ਨਾਂ ਤੋਂ ਰਿਲੀਜ਼ ਕੀਤਾ ਸੀ, ਜਿਸ ਨੂੰ ਸ਼ਹਿਨਾਜ਼ ਨੇ ਹੁਣ ਤਕ ਦਾ ਸਭ ਤੋਂ ਬੁਰਾ ਗਾਣਾ ਦੱਸਿਆ ਸੀ। ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਇਸ ਗਾਣੇ ਦਾ ਆਪਣੇ ਸਨੈਪਚੈਟ ਅਕਾਊਂਟ 'ਚ ਇਕ ਵੀਡੀਓ ਜ਼ਰੀਏ ਕੀਤਾ ਸੀ। ਇਸ 'ਚ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗਾਣੇ ਦੀ ਬੁਰਾਈ ਕੀਤੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼ਹਿਨਾਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.