ਮੀਡੀਆ ਨਾਲ ਵੀ ਕੀਤੀ ਕੁੱਟਮਾਰ, ਪਾਰਕਿੰਗ ਵਿਵਾਦ ਮਗਰੋਂ ਭਿੜੇ ਦੋਵੇਂ ਪੱਖ

ਨਵੀਂ ਦਿੱਲੀ, 2 ਨਵੰਬਰ (ਹਮਦਰਦ ਨਿਊਜ਼ ਸਰਵਿਸ) : 30 ਹਜਾਰੀ ਕੋਰਟ ਕੰਪਲੈਕਸ 'ਚ ਦਿੱਲੀ ਪੁਲਿਸ ਅਤੇ ਵਕੀਲਾਂ ਵਿਚਾਲੇ ਹਿੰਸਕ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਵਿਵਾਦ ਨੂੰ ਲੈ ਕੇ ਹੰਗਾਮਾ ਹੋਇਆ ਹੈ। ਪੁਲਿਸ ਦੀਆਂ ਕੁੱਝ ਗੱਡੀਆਂ ਨੂੰ ਫੂਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਨੇ ਗੋਲੀਬਾਰੀ ਵੀ ਕੀਤੀ। ਕਵਰੇਜ ਲਈ ਪੁੱਜੇ ਕੁੱਝ ਪੱਤਰਕਾਰਾਂ ਨਾਲ ਵੀ ਮਾਰਕੁੱਟ ਹੋਈ। ਝੜਪ 'ਚ ਕਈ ਵਕੀਲ ਵੀ ਜ਼ਖ਼ਮੀ ਹੋਏ ਹਨ, ਜਿਨ•ਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਕੀਲਾਂ ਨੇ ਪੁਲਿਸ ਵਾਲਿਆਂ 'ਤੇ ਵੀ ਹਮਲਾ ਕੀਤਾ ਹੈ। ਅੱਗ ਬੁਝਾਉਣ ਲਈ ਮੌਕੇ 'ਤੇ ਅੱਗ ਬੁਝਾਊ ਗੱਡੀਆਂ ਬੁਲਾਈਆਂ ਗਈਆਂ। ਮੌਕੇ 'ਤੇ ਵਾਧੂ ਪੁਲਿਸ ਬਲ ਭੇਜਿਆ ਗਿਆ। ਵਕੀਲਾਂ ਨੇ ਕੋਰਟ ਦੇ ਗੇਟ ਨੂੰ ਤਾਲਾ ਦਿੱਤਾ ਤੇ ਕਿਸੇ ਨੂੰ ਵੀ ਅੰਨਦ ਨਹੀਂ ਆਉਣ ਦਿੱਤਾ। ਇਸ ਮਗਰੋਂ ਪੁਲਿਸ ਦੀ ਇਕ ਟੀਮ ਕੋਰਟ ਕੰਪਲੈਕਸ 'ਚ ਦਾਖਲ ਹੋਈ ਤੇ ਵਕੀਲਾਂ ਨੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ। ਵਿਵਾਦ ਦੀ ਸ਼ੁਰੂਆਤ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਲਾਕ ਅਪ ਦੇ ਬਾਹਰ ਇਕ ਪੁਲਿਸਕਰਮੀ ਅਤੇ ਵਿਜੇ ਨਾਂਅ ਦੇ ਇਕ ਵਕੀਲ ਵਿਚਾਲੇ ਤੂੰ-ਤੂੰ ਮੈਂ ਮੈਂ ਤੋਂ ਸ਼ੁਰੂ ਹੋਈ। ਇਸ ਵਿਚਾਲੇ ਦਿੱਲੀ ਪੁਲਿਸ ਦੀ ਥਰਡ ਬਟਾਲੀਅਨ 'ਚ ਤੈਨਾਤ ਇਕ ਪੁਲਿਸ ਮੁਲਾਜ਼ਮ ਨੇ ਕਥਿਤ ਤੌਰ 'ਤੇ ਗੋਲੀਬਾਰੀ ਕਰ ਦਿੱਤੀ। ਇਸ ਮਗਰੋਂ ਸਾਰੇ ਵਕੀਲ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਅਤੇ ਚੱਕਾ ਜਾਮ ਕਰ ਦਿੱਤਾ। ਦਿੱਲੀ ਬਾਰ ਕੌਂਸਲ ਦੇ ਚੇਅਰਮੈਨ ਕੇ.ਸੀ. ਮਿੱਤਲ ਨੇ ਕਿਹਾ ਕਿ ਅਸੀਂ ਬਿਨਾਂ ਕਿਸੇ ਉਕਸਾਵੇ ਪੁਲਿਸ ਵੱਲੋਂ ਤੀਸ ਹਜਾਰੀ ਕੋਰਟ 'ਚ ਕੀਤੀ ਗਈ ਗੋਲੀਬਾਰੀ ਦੀ ਨਿੰਦਾ ਕਰਦੇ ਹਾਂ। ਇਕ ਨੌਜਵਾਨ ਵਕੀਲ ਨੂੰ ਲਾਕਅਪ 'ਚ ਕੁੱਟਿਆ ਗਿਆ। ਇਹ ਪੁਲਿਸ ਦੀ ਮਨਮਾਨੀ ਹੈ। ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕੇਸ ਚਲਾਇਆ ਜਾਵੇ। ਉਨ•ਾਂ ਕਿਹਾ ਕਿ ਅਸੀਂ ਦਿੱਲੀ ਦੇ ਵਕੀਲਾਂ ਦੇ ਨਾਲ ਖੜੇ ਹਾਂ। ਤੀਸ ਹਜਾਰੀ ਬਾਰ ਐਸੋਸੀਏਸ਼ਨ ਦੇ ਅਹੁਦਾਧਿਕਾਰੀ ਜੈ ਬਿਸਵਾਲ ਨੇ ਕਿਹਾ ਕਿ ਪੁਲਿਸ ਦੀ ਗੱਡੀ ਨੇ ਇਕ ਵਕੀਲ ਦੀ ਗੱਡੀ 'ਚ ਟੱਕਰ ਮਾਰ ਦਿੱਤੀ, ਜਦੋਂ ਉਹ ਕੋਰਟ ਕੰਪਲੈਕਸ 'ਚ ਆ ਰਿਹਾ ਸੀ। ਇਸ ਮਗਰੋਂ ਪੁਲਿਸ ਤੇ ਵਕੀਲ ਵਿਚਾਲੇ ਬਹਿਸ ਹੋਣ ਲੱਗੀ। ਬਿਸਵਾਲ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਵਕੀਲ ਨੂੰ ਘਸੀਟਿਆ ਸੀ।   

ਹੋਰ ਖਬਰਾਂ »

ਹਮਦਰਦ ਟੀ.ਵੀ.