ਮੱਧਪ੍ਰਦੇਸ਼, 7 ਨਵੰਬਰ, ਹ.ਬ. : ਉਂਜ ਤਾਂ ਹਰੇਕ ਦਿਨ ਦੁਨੀਆ ਵਿਚ ਵੱਖ ਵੱਖ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਲੇਕਿਨ ਮੱਧਪ੍ਰਦੇਸ਼ ਦੇ ਇੰਦੌਰ ਵਿਚ ਹੋਈ ਇਸ ਘਟਨਾ ਨੇ ਹਰ ਉਸ ਇਨਸਾਨ ਨੂੰ ਚਿਤਾਵਨੀ ਦੇ ਦਿੱਤੀ ਹੈ ਜੋ ਅਪਣੀ ਪਤਨੀ ਨੂੰ ਬਿਨਾ ਦੱਸੇ ਅਪਣੀ ਗਰਲਫਰੈਂਡ ਨਾਲ ਫ਼ਿਲਮ ਦੇਖਣ ਜਾਂਦਾ ਹੈ।
ਬੀਤੇ ਦਿਨ ਇੱਕ ਵਿਅਕਤੀ ਅਪਣੀ ਗਰਲਫਰੈਂਡ ਦੇ ਨਾਲ ਫ਼ਿਲਮ ਵੇਖਣ ਗਿਆ। ਦੋਵਾਂ ਨੇ ਫਿਲਮ ਦੇਖੀ ਅਤੇ  ਸਿਨੇਮਾ ਘਰ ਤੋਂ ਬਾਹਰ ਨਿਕਲੇ। ਸਾਹਮਣੇ ਦੇਖਿਆ ਤਾਂ ਪਤਨੀ ਅਤੇ ਸਾਲੀ ਸਾਹਮਣੇ ਖੜ੍ਹੇ ਸੀ। ਸ਼ੁਰੂ ਵਿਚ ਪਤਨੀ ਨੇ ਲੜਕੀ ਨੂੰ ਕਾਫੀ ਫਟਕਾਰ ਲਗਾਈ। ਬਾਅਦ ਵਿਚ  ਸਾਲੀ ਅਤੇ ਪਤਨੀ ਨੇ ਪਤੀ ਸਣੇ ਗਰਲਫਰੈਂਡ ਦਾ ਚੰਗਾ ਕੁਟਾਪਾ ਕੀਤਾ। ਦੂਜੇ ਪਾਸੇ ਆਸ ਪਾਸ ਭੀੜ ਹੱਸਦੇ ਹੋਏ ਵੀਡੀਓ ਬਣਾਉਣ ਵਿਚ ਲੱਗੀ ਹੋਈ ਸੀ। ਅਜਿਹੇ ਵਿਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ।
ਇਸੇ ਦੌਰਾਨ ਪੁਲਿਸ ਆਈ ਤਾਂ ਉਨ੍ਹਾਂ ਨੇ ਦੋਵਾਂ ਔਰਤਾਂ ਨੂੰ ਲੜਨ ਤੋਂ ਮਨ੍ਹਾਂ ਕੀਤਾ ਅਤੇ ਸਮਝਾਇਆ। ਪੁਲਿਸ ਨੇ ਪੂਰੇ ਮਾਮਲੇ ਦੀ  ਪੜਤਾਲ ਕੀਤੀ ਅਤੇ ਸਭ ਨੂੰ ਘਰ ਜਾਣ ਲਈ ਕਿਹਾ, ਇਹ ਇੱਕ ਅਜਿਹੀ ਘਟਨਾ ਹੈ ਜੋ ਹਰ ਉਸ ਇਨਸਾਨ ਦੇ ਲਈ ਸਿੱਖਣ ਦਾ ਕੰਮ ਕਰਦੀ ਹੈ ਜਿਸ ਦਾ ਵਿਆਹ ਤੋਂ ਬਾਅਦ ਬਾਹਰ ਕਿਸੇ ਦੂਜੇ ਨਾਲ ਚੱਕਰ ਚਲ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.