ਵਾਸ਼ਿੰਗਟਨ, 7 ਨਵੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਉਂਗਲੀ ਦਿਖਾਉਣ ਵਾਲੀ ਔਰਤ ਨੇ ਵਰਜੀਨੀਆ 'ਚ ਲੋਕਲ ਦਫ਼ਤਰ ਦੀ ਚੋਣ ਵਿਚ ਜਿੱਤ ਦਰਜ ਕੀਤੀ। ਜੂਲੀ ਬ੍ਰਿਸਕਮੈਨ, ਸਾਲ 2017 ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲੰਘਦੇ ਕਾਫ਼ਲੇ ਨੂੰ ਉਂਗਲੀ ਦਿਖਾਉਣ ਨੂੰ ਲੈ ਕੇ ਅਚਾਨਕ ਸੁਰਖੀਆਂ ਵਿਚ ਆ ਗਈ ਸੀ। ਦੇਖਦੇ ਦੇਖਦੇ ਪੂਰੀ ਦੁਨੀਆ ਵਿਚ ਇਹ ਤਸਵੀਰ ਵਾਇਰਲ ਹੋ ਗਈ ਸੀ।
ਉਨ੍ਹਾਂ ਨੇ ਚੋਣ ਵਿਚ ਲਾਊਡਟਾਊਨ ਕਾਊਂਟੀ ਬੋਰਡ ਆਫ਼ ਸੁਪਰਵਾਈਜ਼ਰ ਦੀ ਸੀਟ 'ਤੇ ਟਰੰਪ ਦੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ। ਜੂਲੀ ਨੂੰ ਵਾਇਰਲ ਹੋਈ ਇਸ ਤਸਵੀਰ ਕਾਰਨ 2017 ਵਿਚ ਯੂਨਾਈਟਡ ਸਟੇਟਸ ਗੌਰਮਿੰਟ ਵਿਚ ਮਾਰਕੀਟਿੰਗ ਐਨਾਲਿਸਟ ਦੇ ਅਹੁਦੇ ਵਾਲੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
52 ਸਾਲਾ ਜੂਲੀ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੇ ਲਈ ਬਹੁਤ ਸਾਰੇ ਦਰਵਾਜ਼ੇ ਖੁਲ੍ਹ ਵੀ ਗਏ, ਜਿਸ ਵਿਚ ਡੈਮੋਕਰੇਟਿਕ ਪਾਰਟੀ ਦੀ ਟਿਕਟ 'ਤੇ ਸਥਾਨਕ ਚੋਣ ਲੜਨ ਦਾ ਸੱਦਾ ਵੀ ਸ਼ਾਮਲ ਸੀ। ਜੂਲੀ ਨੇ ਡੈਮੋਕਰੇਟ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸੁਜੈਨ ਨੂੰ ਹਰਾÎਇਆ। ਜੂਲੀ ਨੇ ਕਿਹਾ ਕਿ ਕੈਂਪੇਨ ਦੌਰਾਨ ਉਨ੍ਹਾਂ ਨੇ ਸਿੱਖਿਆ, ਮਹਿਲਾਵਾਂ ਦੇ ਅਧਿਕਾਰ, ਟਰਾਂਸਪੋਰਟ ਅਤੇ ਵਾਤਾਵਰਣ ਦੇ ਮੁੱਦੇ 'ਤੇ ਨਾਗਰਿਕਾਂ ਨਾਲ ਗੱਲਬਾਤ ਕੀਤੀ ਅਤੇ ਕਦੇ ਵੀ ਉਨ੍ਹਾਂ ਨੇ 2017 ਦੀ ਘਟਨਾ ਦਾ ਜ਼ਿਕਰ ਨਹੀਂ ਕੀਤਾ। ਨਤੀਜਾ ਹੁਣ ਸਾਰਿਆਂ ਦੇ ਸਾਹਮਣੇ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.