ਨਵੀਂ ਦਿੱਲੀ, 7 ਨਵੰਬਰ, ਹ.ਬ. :  ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਗਏ। 550 ਲੋਕਾਂ ਦੇ ਜਥੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਂ ਹੈ। ਜਥਾ ਪਾਕਿਸਤਾਨ ਦੀ ਸਰਹੱਦ ਵਿਚ ਚਾਰ ਕਿਲੋਮੀਟਰ ਅੰਦਰ ਤੱਕ ਜਾਵੇਗਾ। ਮਨਮੋਹਨ ਸਿੰਘ ਦੇ ਲਈ ਪਾਕਿਸਤਾਨ ਨੇ ਬੈਟਰੀ ਨਾਲ ਚੱਲਣ ਵਾਲੀ ਅਤੇ ਚਾਰੇ ਪਾਸੇ ਤੋਂ ਖੁਲ੍ਹੀ ਗੱਡੀ ਦਾ ਪ੍ਰਬੰਧ ਕੀਤਾ ਹੈ। ਇਹ ਉਨ੍ਹਾਂ ਦੀ ਜ਼ੈਡ ਪਲੱਸ ਸੁਰੱਖਿਆ ਦੇ ਪ੍ਰੋਟੋਕੌਲ ਨਾਲ ਮੇਲ ਨਹੀਂ ਖਾਂਦੀ।
ਭਾਰਤ ਨੇ ਪਾਕਿਸਤਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਸਣੇ ਪੂਰੇ ਜਥੇ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਲਈ ਕਿਹਾ ਹੈ।  ਨਾਲ  ਹੀ ਪੂਰੇ ਬੰਦੋਬਸਤ ਦੇਖਣ ਦੇ ਲਈ ਪਹਿਲਾਂ ਇੱਕ ਟੀਮ ਵੀ ਉਥੇ ਭੇਜਣ ਦੀ ਆਗਿਆ ਮੰਗੀ ਹੈ। ਹਾਲਾਂਕਿ ਪਾਕਿਸਤਾਨ ਨੇ ਭਾਰਤ ਦੀ ਇਹ ਮੰਗ ਖਾਰਜ ਕਰ ਦਿੱਤੀ। ਪਾਕਿਸਤਾਨ ਨੇ ਜਥੇ ਦੇ ਪ੍ਰੋਗਰਾਮਾਂ ਦਾ ਪੂਰਾ ਬਿਓਰਾ ਵੀ ਨਹੀਂ ਦਿੱਤਾ। ਜੇਕਰ ਇਸਲਾਮਾਬਾਦ ਇਸ ਦੇ ਲਈ ਰਾਜ਼ੀ ਨਹੀਂ ਹੋਇਆ ਤਾਂ ਸਰਕਾਰੀ ਸੂਤਰਾਂ ਨੇ ਕਿਹਾ ਕਿ ਅਜਿਹੇ ਵਿਚ ਸਾਬਕਾ ਪ੍ਰਧਾਨ ਮੰਤਰੀ ਸਣੇ ਪੂਰਾ ਜਥਾ ਅਪਣੇ ਜ਼ੋਖ਼ਮ 'ਤੇ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਜਿਵੇਂ ਖਾਲਿਸਤਾਨੀ  ਜੱਥੇਬੰਦੀਆਂ ਕਾਰਨ ਸਰਕਾਰ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਚਿੰਤਤ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.