ਅੰਬਾਲਾ, 7 ਨਵੰਬਰ, ਹ.ਬ. :  ਹਨੀਪ੍ਰੀਤ ਨੂੰ ਬੁਧਵਾਰ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ। ਅੰਬਾਲਾ ਜੇਲ੍ਹ ਵਿਚ ਬੰਦ ਹਨੀਪ੍ਰੀਤ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਇੱਕ ਇੱਕ ਲੱਖ ਰੁਪਏ ਦੇ ਦੋ ਬੇਲ ਬਾਂਡ 'ਤੇ ਦਿੱਤੀ ਗਈ ਜ਼ਮਾਨਤ ਤੋਂ ਬਾਅਦ ਹਨੀਪ੍ਰੀਤ ਸ਼ਾਮ ਨੂੰ ਪੌਣੇ ਛੇ ਵਜੇ ਅੰਬਾਲਾ ਜੇਲ੍ਹ ਤੋਂ ਬਾਹਰ ਨਿਕਲੀ। ਉਹ 24 ਮਹੀਨੇ 24 ਦਿਨ ਜੇਲ੍ਹ ਵਿਚ ਰਹੀ। ਪੰਚਕੂਲਾ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਵਾਲੇ ਦਿਨ ਪੰਚਕੂਲਾ ਵਿਚ ਹੋਈ ਹਿੰਸਾ ਦੇ ਕਈ ਦਿਨ ਬਾਅਦ 4 ਅਕਤੂਬਰ 2017 ਨੂੰ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 13 ਅਕਤੂਬਰ 2017 ਤੋਂ ਉਹ ਅੰਬਾਲਾ ਜੇਲ੍ਹ ਵਿਚ ਬੰਦ ਸੀ। ਪਿਛਲੇ ਸਾਲ ਨਵੰਬਰ ਵਿਚ ਉਸ ਨੇ ਜੇਲ੍ਹ ਬਦਲਣ ਦੀ ਅਰਜ਼ੀ ਲਾਈ ਸੀ।  ਉਹ ਰੋਹਤਕ ਸੁਨਾਰੀਆ ਜੇਲ੍ਹ ਵਿਚ ਸ਼ਿਫਟ ਹੋਣਾ ਚਾਹੁੰਦੀ ਸੀ, ਜਿੱਥੇ ਡੇਰਾ ਮੁਖੀ ਬੰਦ ਹੈ।  ਹੁਣ 6 ਨਵੰਬਰ 2019 ਨੂੰ 764 ਦਿਨ ਬਾਅਦ ਉਸ ਨੂੰ ਜ਼ਮਾਨਤ ਮਿਲੀ। ਹਨੀਪ੍ਰੀਤ ਰਾਤ ਪੌਣੇ ਦਸ ਵਜੇ ਸਿੱਧੇ ਸਿਰਾ ਡੇਰੇ ਵਿਚ ਪੁੱਜੀ। ਹਨੀਪ੍ਰੀਤ ਸਿੱਧੇ ਉਸ ਗੱਦੀ ਦੇ ਕੋਲ ਪੁੱਜੀ ਜਿੱਥੇ ਰਾਮ ਰਹੀਮ ਬੈਠਾ ਕਰਦਾ ਸੀ। ਇਸ ਗੱਦੀ 'ਤੇ ਹਨੀਪ੍ਰੀਤ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਡੇਰਾ ਅਧਿਕਾਰੀਆਂ ਦੇ ਨਾਲ ਅੰਦਰ ਚਲੀ ਗਈ। ਡੇਰੇ ਦੇ ਅੰਦਰ ਅਤੇ ਬਾਹਰ ਡੇਰਾ ਸਮਰਥਕਾਂ ਨੇ ਖੁਸ਼ੀ ਮਨਾਈ ਅਤੇ ਆਤਿਸ਼ਬਾਜ਼ੀ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.