ਚੰਡੀਗੜ੍ਹ, 8 ਨਵੰਬਰ, ਹ.ਬ. :  ਅਮਰੀਕਾ ਤੋਂ ਦਿੱਲੀ ਹੁੰਦੇ ਹੋਏ ਚੰਡੀਗੜ੍ਹ ਪੁੱਜੇ ਐਨਆਰਆਈ ਡਾ. ਚਿਰਣਜੀਵ ਕਥੂਰੀਆ ਪਰਾਲੀ  ਸਾੜਨ ਕਾਰਨ ਖਰਾਬ ਹੋਣ ਵਾਲੀ ਹਵਾ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਨਾਲ ਪੰਜਾਬ ਦੇ ਰੈਵÎਨਿਊ ਮਨਿਸਟਰ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸੀ। ਦਰਅਸਲ ਗੁਰਪ੍ਰੀਤ ਕਾਂਗੜ ਨੇ ਗੁਰਸ਼ੇਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮਿਲ ਕੇ ਇਸ ਪ੍ਰੋਜੈਕਟ ਦੇ ਸਫਲ ਹੋਣ ਦੀ ਹਰ ਤਕਨੀਕੀ ਨੂੰ ਜਾਂਚਿਆ ਤਦ ਜਾ ਕੇ ਗੱਲ ਅੱਗੇ ਵਧਾਈ।
ਡਾ. ਕਥੂਰੀਆ ਅਪਣੇ ਸਪੇਸ ਐਕਸਪਲੋਰੇਸ਼ਨ ਪ੍ਰੋਜੈਕਟਾਂ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾ ਵਿਚ ਰਹੇ ਹਨ। 2014 ਵਿਚ ਉਹ ਅਮਰੀਕੀ ਸੈਨੇਟ ਵਿਚ ਅਪਣੀ ਦਾਅਵੇਦਾਰੀ ਵੀ ਠੋਕ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਪਣੀ ਕੰਪਨੀ ਨਿਊ ਜਨਰੇਸ਼ਨ ਪਾਵਰ ਇੰਟਰਨੈਸ਼ਨਲ ਪੂਰੇ ਪੰਜਾਬ ਵਿਚ 4 ਹਜ਼ਾਰ ਮੈਗਾਵਾਟ ਦੇ ਪਾਵਰ ਪ੍ਰੋਜੈਕਟ ਲਗਾਵੇਗੀ।
ਇਸ ਵਿਚ 3 ਹਜ਼ਾਰ ਮੈਗਾਵਾਟ ਸੋਲਰ ਐਨਰਜੀ ਦਾ ਹੋਵੇਗਾ ਅਤੇ 1 ਹਜ਼ਾਰ ਬਾਇਓਮਾਸ ਦਾ। ਅਸੀਂ ਲੋਕ ਕਿਸਾਨਾਂ ਤੋਂ ਖਰੀਦੀ ਹੋਈ ਪਰਾਲੀ ਦਾ ਇਸਤੇਮਾਲ ਕਰਾਂਗੇ। ਇਸ ਨਾਲ ਵਾਤਾਵਰਣ ਨੂੰ ਸਾਫ ਰੱਖਣ ਵਿਚ ਮਦਦ ਮਿਲੇਗੀ ਅਤੇ ਪਾਵਰ ਦੀ ਸਮੱਸਿਆ ਨੂੰ ਹੱਲ ਕਰ ਸਕਣਗੇ।
ਅਜਿਹੀ ਬਹੁਤ ਸਾਰੀਆਂ ਯੋਜਨਾਵਾਂ ਆਉਂਦੀਆਂ ਹਨ ਅਤੇ ਐਲਾਨ ਤੋਂ ਬਾਅਦ ਉਨ੍ਹਾਂ ਦਾ ਕਿਤੇ ਪਤਾ ਨਹੀਂ ਚਲਦਾ? ਇਸ ਦੇ ਜਵਾਬ ਵਿਚ ਡਾ. ਕਥੂਰੀਆ ਨੇ ਕਿਹਾ, ਅਸੀਂ ਇਸ ਪ੍ਰੋਜੈਕਟ ਦੇ ਸਾਰੇ ਐਂਗਲ ਜਾਂਚ ਲਏ ਹਨ ਅਤੇ ਇਹ ਪੂਰੀ ਤਰ੍ਹਾਂ ਪ੍ਰੈਕਟੀਕਲ ਹੋ ਸਕਣ ਲਾਇਕ ਹਨ। ਇਸ ਵਿਚ ਕੋਈ ਹੋਰ ਗੁੰਜਾਇਸ਼ ਨਹੀਂ।
ਡਾ. ਕਥੂਰੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਇਹ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹਨ।
ਕਾਂਗੜ ਅਨੁਸਾਰ ਪੰਜਾਬ ਵਿਚ 10 ਤੋਂ 12 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਦੇ ਰੂਪ ਵਿਚ ਦਿੱਤੀ ਜਾ ਰਹੀ ਹੈ। ਜੋ ਕੁਲ ਪਲਾਨ ਬਜਟ ਦਾ ਲਗਭਗ 10 ਫ਼ੀਸਦੀ ਬੈਠਦਾ ਹੈ। ਸਾਡੇ ਕੋਲ ਪੁਖਤਾ ਮਾਤਰਾ ਵਿਚ ਅਪਣੀ ਬਿਜਲੀ ਹੋਵੇਗੀ ਤਾਂ ਇਹ ਸਬਸਿਡੀ ਦਾ ਘਾਟਾ, ਘੱਟ ਹੋ ਸਕੇਗਾ। ਇਹ ਪ੍ਰੋਜੈਕਟ ਲੱਗਣ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.