ਅੰਮ੍ਰਿਤਸਰ, 8 ਨਵੰਬਰ, ਹ.ਬ. :  ਯੂਐਸਏ ਤੋਂ ਆਈ ਔਰਤ ਲੂਸੀ ਨੇ ਅੰਮ੍ਰਿਤਸਰ ਦੇ ਬਾਗ ਵਿਚ ਸਾਫ ਸਫਾਈ ਕੀਤੀ। ਜਾਣਕਾਰੀ ਅਨੁਸਾਰ ਅਮਰੀਕਾ ਦੀ ਰਹਿਣ ਵਾਲੀ ਲੂਸੀ ਦਾ ਵਿਆਹ ਅੰਮ੍ਰਿਤਸਰ ਦੇ ਪੁਨੀਤ ਨਾਲ ਹੋਇਆ ਹੈ। ਜਦੋਂ ਉਹ ਸਵੇਰੇ ਪਤੀ ਨਾਲ ਕੰਪਨੀ ਬਾਗ ਵਿਚ ਪੁੱਜੀ ਤਾਂ ਬਾਗ ਵਿਚ ਪਏ ਕੂੜੇ ਨੂੰ ਚੁੱਕਣ ਲੱਗ ਪਈ। ਸਾਫ ਸਫਾਈ ਵਿਚ ਪਤੀ ਨੇ ਉਸਦਾ ਸਾਥ ਦਿੱਤਾ। ਇਸ ਮੌਕੇ ਲੂਸੀ ਨੇ ਕਿਹਾ ਕਿ ਹਰ ਰੋਜ਼ ਸਵੇਰੇ ਸ਼ਾਮ ਬਾਗ ਵਿਚ ਜਾ ਕੇ ਕੂੜਾ ਚੁੱਕੇਗੀ ਅਤੇ ਹੋਰਨਾਂ ਨੂੰ ਵੀ ਸਫਾਈ ਕਰਨ ਲਈ ਪ੍ਰੇਰਿਤ ਕਰੇਗੀ। ਲੂਸੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਸ਼ਹਿਰ ਨੂੰ ਅਮਰੀਕਾ ਦੀ ਤਰ੍ਹਾਂ ਸਾਫ ਸੁਥਰਾ ਬਣਾਏਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.