ਅੰਕਾਰਾ, 8 ਨਵੰਬਰ, ਹ.ਬ. :  ਤੁਰਕੀ ਪੁਲਿਸ ਨੇ ਅੱਤਵਾਦੀ ਜੱਥੇਬੰਦੀ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਦੇ ਸ਼ੱਕ ਵਿਚ 17 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ। ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੂ ਨੇ ਦੱਸਿਆ ਕਿ ਇਨ੍ਹਾਂ 17 ਵਿਦੇਸ਼ੀਆਂ ਨੂੰ ਅੰਕਾਰਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਤਵਾਦੀ ਰੋਕੂ ਅਧਿਕਾਰੀ ਇਨ੍ਹਾਂ ਪੁਛਗਿੱਛ ਦੇ ਲਈ ਲੈ ਕੇ ਗਏ। ਅਜੇ ਇਨ੍ਹਾਂ ਦੀ ਨਾਗਰਿਕਤਾ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਤੁਰਕੀ ਨੇ ਬੀਤੇ ਹਫ਼ਤੇ ਅਮਰੀਕਾ ਦੁਆਰਾ ਇਸਲਾਮਿਕ ਸਟੇਟ ਦੇ ਨੇਤਾ ਅਬੂ ਬਕਰ ਅਲ ਬਗਦਾਦੀ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਅੱਤਵਾਦੀ ਜੱਥੇਬੰਦੀ 'ਤੇ ਅਪਣੀ ਕਾਰਵਾਈ ਤੇਜ਼ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਹਫ਼ਤੇ ਬਗਦਾਦੀ ਦੀ ਭੈਣ ਨੂੰ ਕਾਬੂ ਕੀਤਾ ਅਤੇ ਐਲਾਨ ਕੀਤਾ ਕਿ ਉਸ ਦੀ ਪਤਨੀ ਪਿਛਲੇ ਸਾਲ ਤੋਂ ਉਨ੍ਹਾਂ ਦੀ ਗ੍ਰਿਫਤ ਵਿਚ ਹੈ। ਰਾਸ਼ਟਰਪਤੀ ਰਜਬ ਨੇ ਕਿਹਾ ਕਿ ਬਗਦਾਦੀ ਦੇ ਕਰੀਬੀ ਤੁਰਕੀ ਵਿਚ  ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਕਈ ਲੋਕਾਂ ਨੂੰ ਕਾਬੂ ਕੀਤਾ ਗਿਆ।

ਹੋਰ ਖਬਰਾਂ »