ਪੀਲ ਪੁਲਿਸ ਨੇ ਪਿਤਾ ਨੂੰ ਕੀਤਾ ਗ੍ਰਿਫ਼ਤਾਰ

ਬਰੈਂਪਟਨ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਦੋ ਬੱਚਿਆਂ ਦੇ ਕਤਲ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿਤਾ ਹੈ। ਪੀਲ ਰੀਜਨਲ ਪੁਲਿਸ ਨੇ ਬੱਚਿਆਂ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਕੀਤੇ ਹਨ। ਮੁਢਲੀ ਜਾਂਚ ਦੌਰਾਨ ਪੁਲਿਸ ਨੇ ਬੱਚਿਆਂ ਦੀ ਮੌਤ ਪਿੱਛੇ ਕਿਸੇ ਕਿਸਮ ਦੀ ਸਾਜ਼ਿਸ਼ ਹੋਣ ਤੋਂ ਇਨਕਾਰ ਕਰ ਦਿਤਾ ਸੀ ਪਰ ਕੌਰੋਨਰ ਦੇ ਪੁੱਜਣ ਮਗਰੋਂ ਹਾਲਾਤ ਪੂਰੀ ਤਰ•ਾਂ ਬਦਲ ਗਏ। ਦੱਸ ਦੇਈਏ ਕਿ ਪੁਲਿਸ ਨੇ ਸੈਂਡਲਵੁੱਡ ਪਾਰਕਵੇਅ ਵੈਸਟ ਅਤੇ ਬ੍ਰਿਸਡੇਲ ਡਰਾਈਵ ਨੇੜੇ ਸਥਿਤ ਹਿਬਰਟਨ ਕ੍ਰਿਸੈਂਟ ਦੇ ਇਕ ਮਕਾਨ ਵਿਚੋਂ 9 ਅਤੇ 12 ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਕਾਂਸਟੇਬਲ ਹੀਦਰ ਕੈਨਨ ਨੇ ਵੀਰਵਾਰ ਸਵੇਰੇ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਮੈਡੀਕਲ ਐਮਰਜੰਸੀ ਦੀ ਕਾਲ ਘਰ ਵਿਚੋਂ ਹੀ ਆਈ ਸੀ ਅਤੇ ਸ਼ੁਰੂਆਤ ਵਿਚ ਕੁਝ ਵੀ ਸ਼ੱਕੀ ਨਜ਼ਰ ਨਾ ਆਇਆ। ਕੌਰੋਨਰ ਦੇ ਪੁੱਜਣ ਮਗਰੋਂ ਹਾਲਾਤ ਦੀ ਡੂੰਘਾਈ ਵਿਚ ਜਾਂਦਿਆਂ ਜਾਂਚ ਕੀਤੀ ਗਈ ਤਾਂ ਤਸਵੀਰ ਦਾ ਰੁਖ ਬਦਲ ਗਿਆ। ਉਨ•ਾਂ ਦੱਸਿਆ ਕਿ ਜਾਂਚਕਰਤਾਵਾਂ ਵੱਲੋਂ ਘਰ ਵਿਚ ਰਹਿਣ ਵਾਲੇ ਹਰ ਸ਼ਖਸ ਤੋਂ ਸਵਾਲ-ਜਵਾਬ ਕਰਨ ਮਗਰੋਂ 52 ਸਾਲ ਦੇ ਐਡਵਿਨ ਬਸਤੀਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਬਸਤੀਦਾਸ ਦਾ ਕੋਈ ਅਪਰਾਧਕ ਪਿਛੋਕੜ ਹੈ ਜਾਂ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.