ਨਵੀਂ ਦਿੱਲੀ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਅਮਰੀਕਾ ਦੇ ਪ੍ਰਸਿੱਧ ਟਾਈਮ ਰਸਾਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਵਾਈਟਰ ਇਨ ਚੀਫ਼ ਦੱਸਣ ਵਾਲੇ ਲੇਖਕ ਆਤਿਸ਼ ਤਾਸੀਰ ਤੋਂ ਭਾਰਤ ਦੀ ਵਿਸ਼ੇਸ਼ ਨਾਗਰਿਕਾ ਖੋਹ ਲਈ ਗਈ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਰਾਤ ਟਵੀਟ ਕਰਦਿਆਂ ਕਿਹਾ ਕਿ 1955 ਦੇ ਨਾਗਰਿਕਤਾ ਕਾਨੂੰਨ ਤਹਿਤ ਤਾਸੀਰ, ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ ਕਾਰਡ ਰੱਖਣ ਦੇ ਯੋਗ ਨਹੀਂ। ਉਨ੍ਹਾਂ ਨੇ ਬੁਨਿਆਦੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਅਤੇ ਕੁਝ ਜਾਣਕਾਰੀਆਂ 'ਤੇ ਪਰਦਾ ਪਾਇਆ। ਮੰਤਰਾਲੇ ਨੇ ਕਿਹਾ ਕਿ ਤਾਸੀਰ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਨਾਗਰਿਕ ਹਨ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕੇਂਦਰ ਸਰਕਾਰ ਦੇ ਇਸ ਕਦਮ ਦੀ ਨੁਕਤਾਚੀਨੀ ਕਰਦਿਆਂ ਸਵਾਲ ਕੀਤਾ ਕਿ ਕੀ ਸਾਡੀ ਸਰਕਾਰ ਐਨੀ ਕਮਜ਼ੋਰ ਹੈ ਕਿ ਇਕ ਪੱਤਰਕਾਰ ਤੋਂ ਡਰਨ ਲੱਗੀ ਹੈ।

ਹੋਰ ਖਬਰਾਂ »