ਸਿਓਲ, 9 ਨਵੰਬਰ, ਹ.ਬ. :  ਦੱਖਣੀ ਕੋਰੀਆ ਵਿਚ ਲੋਕ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਲਈ ਮੌਤ ਦਾ ਅਹਿਸਾਸ ਕਰ ਰਹੇ ਹਨ। ਪਿਛਲੇ ਸੱਤ ਸਾਲ ਵਿਚ ਕਰੀਬ 25 ਹਜ਼ਾਰ ਲੋਕ ਜਿਊਂਦੇ ਰਹਿੰਦਿਆਂ ਸਸਕਾਰ ਦੀ ਪ੍ਰਕਿਰਿਆ ਤੋਂ ਗੁਜ਼ਰ ਚੁੱਕੇ ਹਨ।
ਦਰਅਸਲ ਲੀਵਿੰਗ ਫਿਊਨਰਲ ਦੀ ਪੇਸ਼ਕਸ਼ ਹੋਵੋਨ ਹੀਲਿੰਗ ਕੰਪਨੀ ਨੇ 2012 ਵਿਚ ਸ਼ੁਰੂ ਕੀਤੀ ਸੀ। ਕੰਪਨੀ ਦਾ ਦਾਅਵਾ ਹੈ ਕਿ ਕਾਫੀ ਸਮੇਂ ਤੋਂ ਲੋਕ ਅਪਣੀ ਮਰਜ਼ੀ ਨਾਲ ਸਾਡੇ ਕੋਲ ਆ ਰਹੇ ਹਨ। ਉਨ੍ਹਾਂ ਲੱਗਦਾ ਕਿ  ਮਰਨ ਤੋਂ ਪਹਿਲਾਂ ਮੌਤ ਦਾ ਅਹਿਸਾਸ ਕਰਕੇ ਉਹ ਅਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ।
75 ਸਾਲ ਦੇ ਚੋਅ ਜੇ ਹੀ ਨੇ ਕਿਹਾ ਕਿ ਇੱਕ ਵਾਰ ਜਦੋਂ ਤੁਸੀਂ ਮੌਤ ਨੂੰ ਮਹਿਸੂਸ ਕਰ ਲੈਂਦੇ ਹਨ ਤਾਂ ਉਸ ਨੂੰ ਲੈ ਕੇ ਅਲਰਟ ਹੋ ਜਾਂਦੇ ਹਨ। ਫੇਰ ਤੁਸੀਂ ਇੱਕ ਨਵਾਂ ਦ੍ਰਿਸ਼ਟੀਕੋਣ ਅਪਣਾਉਂਦੇ ਹਨ।
ਹਾਲ ਹੀ ਵਿਚ ਕਰਵਾਏ ਪ੍ਰੋਗਰਾਮ ਵਿਚ 15 ਤੋਂ 75 ਸਾਲ ਦੀ ਉਮਰ ਤੱਕ ਦੇ ਲੋਕਾਂ ਨੇ ਹਿੱਸਾ ਲਿਆ। ਇਹ ਲੋਕ ਕਰੀਬ ਦਸ ਮਿੰਟ ਤੱਕ ਇੱਕ ਬੰਦ ਤਾਬੂਤ ਵਿਚ ਕਫਨ ਲੈ ਕੇ ਪਏ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਸਕਾਰ ਦੀ ਫੋਟੋ ਲਈ ਗਈ ਅਤੇ ਉਨ੍ਹਾਂ ਨੇ ਅਪਣੀ ਆਖਰੀ ਇੱਛਾ ਨੂੰ ਲਿਖਿਆ। ਸੈਂਟਰ ਦਾ ਕਹਿਣਾ ਹੇ ਕਿ ਇਸ ਦੌਰਾਨ ਉਹ ਸਾਰੀ ਰਸਮਾਂ ਪੂਰੀ ਕੀਤੀਆਂ ਜਾਂਦੀਆਂ ਹਨ ਜੋ ਕਿਸੇ ਵਿਅਕਤੀ ਦੀ ਅਸਲ ਮੌਤ ਦੇ ਸਮੇਂ ਹੁੰਦੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.