ਲੰਡਨ, 9 ਨਵੰਬਰ, ਹ.ਬ. :  ਬਰਤਾਨੀਆ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵਾਅਦਾ ਕੀਤਾ ਹੈ ਕਿ ਉਹ ਬਰਤਾਨੀਆ ਦੀ ਕੌਮੀ ਸਿਹਤ ਸੇਵਾ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਭਾਰਤ ਜਿਹੇ ਦੇਸ਼ਾਂ ਤੋਂ ਆਉਣ ਵਾਲੇ ਡਾਕਟਰੀ ਪੇਸ਼ੇਵਰਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸੌਖੀ ਬਣਾਉਣਗੇ।
ਉਨ੍ਹਾਂ ਨੇ ਇਹ ਵਾਅਦਾ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਕੀਤਾ। ਕਥਿਤ ਐਨਐਚਐਸ ਵੀਜ਼ਾ ਨਵੀਂ ਅੰਕ ਆਧਾਰਤ ਇੰਮੀਗਰੇਸ਼ਨ ਪ੍ਰਣਾਲੀ (ਪੀਬੀਆਈਐਸ) ਦਾ ਹਿੱਸਾ ਹੈ। ਕੰਜ਼ਰਵੇਟਿਵ ਪਾਰਟੀ ਨੇ ਵਾਅਦਾ ਕੀਤਾ ਕਿ ਜੇਕਰ ਉਹ 12 ਦਸੰਬਰ ਦੀ ਆਮ ਚੋਣਾਂ ਵਿਚ ਜਿੱਤਦੀ ਹੈ ਤਾਂ ਨਵੀਂ ਵਿਵਸਥਾ ਲਾਗੂ ਕਰੇਗੀ। ਪ੍ਰਸਤਾਵਿਤ ਵਿਵਸਥਾ ਵਿਚ ਡਾਕਟਰਾਂ ਅਤੇ ਨਰਸਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸਿਰਫ ਦੋ ਹਫਤੇ ਵਿਚ ਪੂਰੀ ਕਰਨ ਅਤੇ ਮੌਜੂਦਾ ਵੀਜ਼ਾ ਫ਼ੀਸ 50 ਫ਼ੀਸਦੀ ਘੱਟ ਕਰਨ ਦੀ ਗੱਲ ਕਹੀ ਗਈ। ਕੌਮੀ ਸਿਹਤ ਸੇਵਾ ਵਿਚ ਕੰਮ ਕਰਨ ਵਾਲੇ ਬਿਨੈਕਾਰਾਂ ਨੂੰ ਵੀਜ਼ੇ ਵਿਚ ਪਹਿਲ ਦਿੱਤੀ ਜਾਵੇਗੀ। ਨਾਲ ਹੀ ਇੰਮੀਗਰੇਸ਼ਨ ਸਿਹਤ ਸਰਚਾਰਜ ਨੂੰ ਤਨਖਾਹ ਰਾਹੀਂ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ ਜੋ ਸਾਲਾਨਾ 400 ਪੌਂਡ ਹੈ।
ਪਟੇਲ ਨੇ ਕਿਹਾ ਕਿ ਇਹ ਕਦਮ ਆਸਟ੍ਰੇਲੀਆ ਦੀ ਤਰਜ 'ਤੇ ਅੰਕ ਆਧਾਰਤ ਇੰਮੀਗਰੇਸ਼ਨ ਸਿਸਟਮ ਦਾ ਹਿੱਸਾ ਹੈ ਜਿਸ ਨਾਲ ਪਰਵਾਸੀਆਂ ਦੀ ਗਿਣਤੀ ਕੰਟਰੋਲ ਕਰਨ ਦੇ ਬਾਵਜੂਦ ਨਰਸ ਜਿਹੇ ਪੇਸ਼ੇਵਰਾਂ ਲਈ ਦਰਵਾਜ਼ੇ ਖੁਲ੍ਹੇ ਰਹਿਣਗੇ। ਉਨ੍ਹਾਂ ਅੱਗੇ ਆਖਿਆ ਕਿ ਇਹ ਦੋਵੇਂ ਪਾਸਿਉਂ ਫਾਇਦੇਮੰਦ ਹੈ। ਇੱਕ ਪਾਸੇ ਅਸੀਂ ਅਪਣੇ ਐਨਐਚਐਸ ਲਈ ਦੁਨੀਆ ਭਰ ਤੋਂ ਬਿਹਤਰੀਨ ਹੁਨਰਮੰਦਾਂ ਨੂੰ ਆਕਰਸ਼ਿਤ ਕਰ ਪਾਉਣਗੇ। ਦੂਜੇ ਪਾਸੇ ਬ੍ਰਿਟੇਨ ਦੇ ਰਸਤੇ ਦੁਨੀਆ ਲਈ ਖੋਲ੍ਹਣ ਦੇ ਬਾਵਜੂਦ ਦਬਾਅ ਨਹੀਂ ਵਧੇਗਾ। ਦੱਸਣਯੋਗ ਹੇ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜੁਲਾਈ ਵਿਚ ਇਸ ਯੋਜਨਾ ਦਾ ਐਲਾਨ ਕੀਤਾ ਸੀ।
ਬ੍ਰਿਟੇਨ ਦੀ ਸਿਹਤ ਮੰਤਰੀ ਮੈਟ ਨੇ ਆਖਿਆ ਕਿ ਮੈਂ ਐਨਐਚਐਸ ਵਿਚ ਦੁਨੀਆ ਦੀ ਸਭ ਤੋਂ ਬਿਹਤਰੀਨ ਸਹੂਲਤਾਂ ਮੁਹੱਹੀਆ ਕਰਾਉਣੀ ਚਾਹੁੰਦਾ ਹਾਂ। ਇਸ ਲਈ ਅਸੀਂ ਦੇਸ਼ ਵਿਚ ਸਿਖਲਾਈ ਪ੍ਰੋਗਰਾਮ ਦਾ ਵਿਸਤਾਰ ਕਰ ਰਹੇ ਹਾਂ ਅਤੇ ਨਾਲ ਹੀ ਦੁਨੀਆ ਭਰ ਤੋਂ ਐਨਐਚਐਸ ਲਈ ਹੁਨਰਮੰਦਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਅਪਣੀ ਸਥਾਪਨਾ ਨਾਲ ਹੀ ਐਨਐਚਐਸ ਨੇ ਗਲੋਬਲ ਪੱਧਰ 'ਤੇ ਭਰਤੀਆਂ ਕੀਤੀਆਂ ਹਨ। ਨਵੀਂ ਵੀਜ਼ਾ ਵਿਸਵਥਾ ਤੋਂ ਦੂਜੇ ਦੇਸ਼ਾਂ ਤੋਂ ਬਿਹਤਰੀਨ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਕਰਨਾ ਆਸਾਨ ਹੋਵੇਗਾ ਜਿਸ ਨਾਲ ਮਰੀਜ਼ਾਂ ਨੂੰ ਵਘੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.