ਚੰਡੀਗੜ੍ਹ, 9 ਨਵੰਬਰ, ਹ.ਬ. :  ਮਾਂ ਬਣਨ ਤੋਂ ਬਾਅਦ ਅਭਿਨੇਤਰੀ ਸੁਰਵੀਨ ਚਾਵਲਾ ਇੱਕ ਵਾਰ ਮੁੜ ਅਪਣੇ ਸਟਾਈਲ ਵਿਚ ਵਾਪਸ ਆ ਚੁੱਕੀ ਹੈ। ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ 'ਤੇ ਸਵਿਮ ਸੂਟ ਵਿਚ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਡਿਲੀਵਰੀ ਤੋਂ ਬਾਅਦ ਏਨੀ ਜਲਦੀ ਅਪਣੀ ਪਹਿਲੀ ਵਾਲੀ ਸ਼ੇਪ ਵਿਚ ਆਉਣ ਲਈ ਸੁਰਵੀਨ ਨੇ ਕਾਫੀ ਮਿਹਨਤ ਕੀਤੀ ਹੈ। ਉਹ ਕਹਿੰਦੀ ਹੈ ਕਿ ਪਹਿਲਾਂ ਮੈਂ ਯੋਗਾ ਕਰਦੀ ਸੀ, ਪਰ ਹੁਣ ਕਾਰਡੀਓਵਸਕੁਲਰ ਐਕਟੀਵਿਟੀ ਕਰਨ ਲੱਗੀ ਹਾਂ। ਹਾਲਾਂਕਿ ਕਦੇ ਕਦੇ ਇੱਕੋ ਹੀ ਦਿਨ ਦੋਵੇਂ ਵੀ ਕਰਦੀ ਹਾਂ। ਸਿਰਫ ਘਰ ਦੇ ਬਣਿਆ ਖਾਣਾ ਖਾਂਦੀ ਹਾਂ। ਮੈਂ ਹਰ ਦੋ ਘੰਟੇ ਵਿਚ ਥੋੜ੍ਹਾ ਥੋੜ੍ਹਾ ਖਾਂਦੀ ਹਾਂ। ਗਰਭ ਅਵਸਥਾ ਦੌਰਾਨ 18 ਕਿੱਲੋ ਵਜ਼ਨ ਵਧ ਗਿਆ ਸੀ ਅਤੇ ਡਿਲੀਵਰੀ ਦੇ 6 ਮਹੀਨੇ ਬਾਅਦ ਮੈਨੂੰ ਸਿਰਫ ਪੰਜ ਕਿਲੋ ਵਜ਼ਨ ਹੋਰ ਘੱਟ ਕਰਨਾ ਹੈ। ਸੁਰਵੀਨ ਕਹਿੰਦੀ ਹੈ ਕਿ ਮੈਂ ਐਕਸਪ੍ਰੇਸ਼ਿਵ ਹਾਂ, ਇਸ ਲਈ ਮਨ ਵਿਚ ਕੁਝ ਨਹੀਂ ਰਖਦੀ। ਜੋ ਵੀ ਮਨ ਵਿਚ ਆਉਂਦਾ ਹੈ ਸਭ ਕੁਝ ਕਹਿ ਦਿੰਦੀ ਹਾਂ, ਮੈਂ ਡਿਪਲੋਮੈਟਿਕ ਨਹੀਂ ਹਾਂ ਕਿ ਮਨ ਵਿਚ ਗੱਲਾਂ ਨੂੰ ਦਬਾ ਲਵਾਂ। ਗਰਭ ਦੌਰਾਨ ਮੈਂ ਅਪਣੀਆਂ ਭਾਵਨਾਵਾਂ ਨੂੰ ਅਪਣੇ ਪਾਰਟਨਰ ਨਾਲ ਹਮੇਸ਼ਾ ਸ਼ੇਅਰ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.