ਇਸਤਾਂਬੁਲ, 9 ਨਵੰਬਰ, ਹ.ਬ. :  ਇਸਲਾਮਿਕ ਸਟੇਟ ਦੇ ਮਾਰੇ ਗਏ ਨੇਤਾ ਅਬੂ ਬਕਰ ਅਲ ਬਗਦਾਦੀ ਦੀ ਪਤਨੀ ਨੇ ਫੜੇ ਜਾਣ ਤੋਂ ਬਾਅਦ ਆਈਐਸ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ। ਤੁਰਕੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਗਦਾਦੀ ਦੀ ਪਤਨੀ ਨੇ ਅਪਣੀ ਪਛਾਣ  ਰਾਣੀਆ ਮਹਿਮੂਦ ਦੇ ਤੌਰ 'ਤੇ ਕੀਤੀ ਸੀ, ਜਦ ਕਿ ਉਸ ਦਾ ਅਸਲੀ ਨਾਂ ਅਸਮਾ ਫਾਵਜੀ ਮੁਹੰਮਦ ਅਲ ਕੁਬਯਾਸੀ ਹੈ।
ਔਰਤ ਨੂੰ ਦੋ ਜੂਨ 2018 ਨੂੰ ਸੀਰੀਆ ਦੀ ਸਰਹੱਦ ਦੇ ਕੋਲ ਹਤਾਯ ਸੂਬੇ ਵਿਚ ਕਾਬੂ ਕੀਤਾ ਗਿਆ ਸੀ। ਔਰਤ ਨੂੰ ਦਸ ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਲੀਲਾ ਜਬੀਰ ਨਾਂ ਦੀ ਬਗਦਾਦੀ ਦੀ ਧੀ ਵੀ ਸ਼ਾਮਲ ਸੀ।
ਅਧਿਕਾਰੀ ਨੇ ਦੱਸਿਆ ਕਿ ਇਰਾਕੀ ਅਧਿਕਾਰੀਆਂ ਦੁਆਰਾ ਦਿੱਤੇ ਗਏ ਬਗਦਾਦੀ ਦੇ ਡੀਐਨਏ ਨਮੂਨੇ  ਨਾਲ ਉਨ੍ਹਾਂ ਦੇ ਪਰਵਾਰਕ ਮੈਂਬਰ ਹੋਣ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਗਦਾਦੀ ਦੀ ਪਤਨੀ ਦੀ ਪਛਾਣ ਹੋ ਜਾਣ ਤੋਂ ਬਾਅਦ ਉਸ ਨੇ ਸਾਨੂੰ ਬਗਦਾਦੀ ਅਤੇ ਆਈਐਸ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਰੇਸਪ ਤਈਪ ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ । ਅਸੀਂ ਉਨ੍ਹਾਂ ਚੀਜ਼ਾਂ ਦੀ ਪੁਸ਼ਟੀ ਕਰਨ ਵਿਚ ਸਫਲ ਹੋਏ, ਜੋ ਸਾਨੂੰ ਪਹਿਲਾਂ ਤੋਂ ਪਤਾ ਸੀ, ਸਾਨੂੰ ਨਵੀਂ ਜਾਣਕਾਰੀਆਂ   ਵੀ ਪ੍ਰਾਪਤ ਹੋਈਆਂ, ਜਿਸ ਨਾਲ ਹੋਰ ਜਗ੍ਹਾ ਕਈ ਗ੍ਰਿਫਤਾਰੀਆਂ ਹੋਈਆਂ। ਉਨ੍ਹਾਂ ਨੇ ਤੁਰਕੀ ਦੁਆਰਾ ਬਗਦਾਦੀ ਦੀ ਭੈਣ ਅਤੇ ਭਣੋਈਏ ਨੂੰ ਵੀ ਫੜੇ ਜਾਣ ਦੀ ਵੀ ਪੁਸ਼ਟੀ ਕੀਤੀ।
ਦੱਸ ਦੇਈਏ ਕਿ ਆਈਐਸ ਨੇਤਾ ਅਲ ਬਗਦਾਦੀ ਨੂੰ ਤੁਰਕੀ ਨਾਲ ਲੱਗਦੀ ਸਰਹੱਦ ਦੇ ਉਤਰ-ਪੱਛਮੀ ਸੀਰੀਆ ਦੇ ਇਦਲਿਬ ਸੂਬੇ ਵਿਚ ਕੁਰਦ ਲੜਾਕਿਆਂ ਦੀ ਮਦਦ ਨਾਲ ਕੀਤੇ ਗਏ ਅਮਰੀਕੀ ਫੋਰਸ ਦੀ ਕਾਰਵਾਈ ਵਿਚ ਮਾਰਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.