ਐਲੀਮੈਂਟਰੀ ਅਤੇ ਸੈਕੰਡਰੀ ਅਧਿਆਪਕਾਂ ਦੀ ਸਰਕਾਰ ਨਾਲ ਗੱਲਬਾਤ ਅਸਫ਼ਲ

ਟੋਰਾਂਟੋ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਐਲੀਮੈਂਟਰੀ ਅਧਿਆਪਕਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨਾਲ ਚੱਲ ਰਹੀ ਗੱਲਬਾਤ ਅਸਫ਼ਲ ਹੋ ਚੁੱਕੀ ਹੈ ਅਤੇ ਜਲਦ ਹੀ ਨਵੇਂ ਉਪਾਅ ਨਾ ਕੀਤੇ ਗਏ ਤਾਂ ਅਧਿਆਪਕ 25 ਨਵੰਬਰ ਤੋਂ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ। ਐਲੀਮੈਂਟਰੀ ਟੀਚਰਜ਼ ਫ਼ੈਡਰੇਸ਼ਨ ਆਫ਼ ਉਨਟਾਰੀਓ ਦੇ ਪ੍ਰੈਜ਼ੀਡੈਂਟ ਸੈਮ ਹੈਮੰਡ ਨੇ ਕਿਹਾ ਕਿ ਉਨ•ਾਂ ਦੀ ਜਥੇਬੰਦੀ ਸਕੂਲਾਂ ਵਿਚ ਨਿਵੇਸ਼ ਅਤੇ ਸਿੱਖਿਆ ਖੇਤਰ ਦੀਆਂ ਬਜਟ ਕਟੌਤੀਆਂ ਖ਼ਤਮ ਕਰਨ ਵਾਸਤੇ ਸੰਘਰਸ਼ ਕਰ ਰਹੀ ਹੈ ਪਰ ਡਗ ਫ਼ੋਰਡ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਹੈਮੰਡ ਨੇ ਅੱਗੇ ਕਿਹਾ ਕਿ ਉਨਟਾਰੀਓ ਦੇ ਸੈਕੰਡਰੀ ਅਧਿਆਪਕਾਂ ਦੀ ਗੱਲਬਾਤ ਵੀ ਸਰਕਾਰ ਨਾਲ ਸਿਰੇ ਨਹੀਂ ਚੜ• ਸਕੀ ਅਤੇ ਉਹ ਵੀ 10 ਦਿਨ ਬਾਅਦ ਕਾਨੂੰਨੀ ਤੌਰ 'ਤੇ ਹੜਤਾਲ ਦੀ ਸਥਿਤੀ ਵਿਚ ਆ ਜਾਣਗੇ। ਦੱਸ ਦੇਈਏ ਕਿ ਡਗ ਫ਼ੋਰਡ ਸਰਕਾਰ ਆਉਂਦੇ ਪੰਜ ਸਾਲ ਦੌਰਾਨ 10 ਹਜ਼ਾਰ ਅਧਿਆਪਕਾਂ ਨੂੰ ਸਿੱਖਿਆ ਖੇਤਰ ਵਿਚੋਂ ਬਾਹਰ ਕਰਨਾ ਚਾਹੁੰਦੀ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.