ਡੈਲਸ ਦੀ ਪੁਲਿਸ ਕਰ ਰਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ

ਟੈਕਸਸ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਸ ਸੂਬੇ ਵਿਚ ਉਘੇ ਸਿੱਖ ਕਾਰੋਬਾਰੀ ਦਵਿੰਦਰ ਸਿੰਘ ਬੈਨੀਪਾਲ ਅਤੇ ਉਨ•ਾਂ ਦੀ ਪਤਨੀ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ ਬਰਾਮਦ ਹੋਣ ਮਗਰੋਂ ਪੰਜਾਬੀ ਭਾਈਚਾਰੇ ਵਿਚ ਸੋਗ ਫੈਲ ਗਿਆ। ਫ਼ਿਲਹਾਲ ਇਸ ਦੁਖਦਾਈ ਘਟਨਾ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਸਮਝਿਆ ਜਾ ਰਿਹਾ ਹੈ ਕਿ ਦੋਹਾਂ ਦਾ ਕਤਲ ਕੀਤਾ ਗਿਆ। ਟੈਕਸਸ ਸੂਬੇ ਦੇ ਡੈਲਸ ਸ਼ਹਿਰ ਵਿਚ ਵਾਪਰੀ ਇਸ ਘਟਨਾ ਵੇਲੇ ਦਵਿੰਦਰ ਸਿੰਘ ਬੈਨੀਪਾਲ ਅਤੇ ਉਨ•ਾਂ ਦੀ ਪਤਨੀ ਘਰ ਵਿਚ ਇਕੱਲੇ ਸਨ। ਪਰਵਾਰ ਦੇ ਮੈਂਬਰ ਘਰ ਪਰਤੇ ਤਾਂ ਹੌਲਨਾਕ ਦ੍ਰਿਸ਼ ਵੇਖ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦਵਿੰਦਰ ਸਿੰਘ ਬੈਨੀਪਾਲ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਨਿਊ ਜਰਸੀ ਵਿਖੇ ਵੀ ਗੁਜ਼ਾਰੇ ਪਰ ਹੁਣ ਡੈਲਸ ਸ਼ਹਿਰ ਨੂੰ ਹੀ ਆਪਣਾ ਆਸ਼ਿਆਨਾ ਬਣਾ ਲਿਆ ਸੀ। ਉਧਰ ਮੌਕਾ ਏ ਵਾਰਦਾਤ 'ਤੇ ਪੁੱਜੀ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਧਿਕਾਰਤ ਤੌਰ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.