ਮੱਤੇਵਾਲ, 9 ਨਵੰਬਰ, ਹ.ਬ. :  ਸਥਾਨਕ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਵਿਚ ਅਪਣੇ ਪਿਤਾ ਅਤੇ ਭਰਾ ਨਾਲ ਰਹਿ ਰਹੇ ਨੌਜਵਾਨ ਦੀ ਅਮਰੀਕਨ ਨੀਗਰੋ ਲੁਟੇਰਿਆਂ ਵਲੋਂ ਇੱਕ ਝੜਪ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ।
ਮ੍ਰਿਤਕ ਦੇ ਪਰਵਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ 20 ਸਾਲਾ ਅਕਸ਼ਪ੍ਰੀਤ ਸਿੰਘ ਜੋ ਕਿ ਅਪਣੇ ਪਿਤਾ ਬਖਸ਼ੀਸ਼ ਸਿੰਘ ਅਤੇ ਭਰਾ ਲਵਪ੍ਰੀਤ ਸਿੰਘ ਨਾਲ ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਵਿਚ ਰਹਿ ਰਿਹਾ ਸੀ, ਜਦ ਕਿ ਉਨ੍ਹਾਂ ਦੀ ਮਾਤਾ ਰੁਪਿੰਦਰ ਕੌਰ ਜੋ ਅਪਣੀ ਨੂੰਹ ਨਾਲ ਕਸਬਾ ਮੱਤੇਵਾਲ ਵਿਚ ਹੀ ਰਹਿ ਰਹੇ ਹਨ। ਉਨ੍ਹਾਂ ਦੇ ਮਿਸੀਸਿਪੀ ਵਿਚ ਕਈ ਜਨਰਲ ਸਟੋਰ ਹਨ। ਸ਼ਾਮ ਵੇਲੇ ਅਕਸਪ੍ਰੀਤ ਨੂੰ ਇੱਕ ਸਟੋਰ ਤੋਂ ਕੰਮ ਕਰਨ ਵਾਲੇ ਲੜਕੇ ਦਾ ਫੋਨ ਆਇਆ ਕਿ  ਕੁਝ ਨੀਗਰੋ ਲੁਟੇਰੇ ਸਟੋਰ 'ਤੇ ਲੁੱਟਮਾਰ ਕਰ ਰਹੇ ਹਨ। ਜਿਸ 'ਤੇ ਅਕਸ਼ਪ੍ਰੀਤ ਤੁਰੰਤ ਅਪਣੇ ਉਸ ਸਟੋਰ 'ਤੇ ਪਹੁੰਚਿਆ ਜਿੱਥੇ ਉਹ ਲੁਟੇਰਿਆਂ ਨਾਲ ਉਲਝ ਪਿਆ ਅਤੇ ਇਸ ਹੱਥੋਪਾਈ ਦੌਰਾਨ  ਅਕਸ਼ਪ੍ਰੀਤ ਸਿੰਘ ਦੇ ਹੀ ਪਿਸਤੌਲ ਨੂੰ ਖੋਹ ਕੇ ਲੁਟੇਰਿਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਕਸ਼ਪ੍ਰੀਤ ਦੀ ਮੌਤ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਨੌਜਵਾਨ ਦੀ ਮੌਤ ਕਾਰਨ ਪੰਜਾਬੀ ਨੌਜਵਾਨ ਦੇ ਘਰ ਵਾਲਿਆਂ ਦਾ ਰੋਅ ਰੋਅ ਕੇ ਬੁਰਾ ਹਾਲ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.