ਨਵੀਂ ਦਿੱਲੀ, 9 ਨਵੰਬਰ, ਹ.ਬ. :  ਪੰਜਾਬ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਫੇਰ ਵਿਵਾਦਾਂ ਵਿਚ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ਼ ਕਰਨ 'ਤੇ ਭਾਜਪਾ ਨੇ ਉਨ੍ਹਾਂ 'ਤੇ ਸਿਆਸੀ ਹਮਲਾ ਕਰ ਦਿੱਤਾ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧੂ ਵਲੋਂ ਪਾਕਿਸਤਾਨ ਦੀ ਤਾਰੀਫ਼ ਕਰਨਾ ਅਤੇ ਇਮਰਾਨ ਖ਼ਾਨ ਦਾ ਗੁਣਗਾਨ ਕਰਨਾ ਤੇ ਭਾਰਤ ਬਾਰੇ ਖਰਾਬ ਬੋਲਣਾ ਦੇਸ਼ ਦਾ ਅਪਮਾਨ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਦੇ ਇਸ ਵਰਤਾਅ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਅਪਣੇ ਕਰੀਬੀ ਨੇਤਾ ਦੇ ਵਿਵਹਾਰ ਦੇ ਬਾਰੇ ਵਿਚ ਫ਼ੈਸਲਾ ਲੈਣਾ ਚਾਹੀਦਾ। ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੇ ਇਮਰਾਨ ਖ਼ਾਨ ਦੇ ਫ਼ੈਸਲੇ ਨੂੰ ਭਾਰਤੀਆਂ 'ਤੇ ਅਹਿਸਾਨ ਦੱਸਣ ਦੇ ਲਈ ਵੀ ਸਿੱਧੂ 'ਤੇ ਹਮਲਾ ਬੋਲਿਆ।
ਸਿੱਧੂ ਨੇ ਕਾਰੀਡੋਰ ਦੇ ਉਦਘਾਟਨੀ ਪ੍ਰੋਗਰਾਮ ਵਿਚ ਇਮਰਾਨ ਖ਼ਾਨ ਨੂੰ ਬੱਬਰ ਬੇਰ ਅਤੇ ਸ਼ਹਿਨਸ਼ਾਹ ਦੱਸਿਆ ਸੀ। ਸਿੱਧੂ ਨੇ ਕਿਹਾ ਸੀ 'ਕੀ ਮਿਲੇਗਾ ਕਿਸੇ ਕੋ ਮਾਰ ਕਰ ਜਾਨ ਸੇ, ਮਾਰਨਾ ਹੋ ਤੋ ਮਾਰ ਡਾਲੋ ਅਹਿਸਾਨ ਸੇ। ਦੁਸ਼ਮਨ ਮਰ ਨਹੀਂ ਸਕਦਾ ਕਦੇ ਨੁਕਸਾਨ ਸੇ ਅਤੇ ਸਰ ਉਠਾ ਕਰ ਚਲ ਨਹੀਂ ਸਕਦਾ ਮਰਿਆ ਹੋਇਆ ਅਹਿਸਾਨ ਸੇ।' ਉਥੇ ਹੀ ਦੂਜੇ ਪਾਸੇ ਅਮਰੀਕਾ ਨੇ ਕਰਤਾਰਪੁਰ ਕਾਰੀਡੋਰ ਖੋਲ੍ਹੇ ਜਾਣ ਦਾ ਸੁਆਗਤ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.