ਨਵੀਆਂ ਤਜਵੀਜ਼ਾਂ ਤਹਿਤ ਬਗ਼ੈਰ ਸਲਾਹ-ਮਸ਼ਵਰੇ ਤੋਂ ਪਾਸ ਕੀਤੇ ਜਾ ਸਕਣਗੇ ਕਾਨੂੰਨ

ਟੋਰਾਂਟੋ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਵੱਧ ਤੋਂ ਵੱਧ ਤਾਕਤਾਂ ਆਪਣੇ ਹੱਥ ਵਿਚ ਰੱਖਣਾ ਚਾਹੁੰਦੀ ਹੈ ਅਤੇ ਇਸੇ ਮਕਸਦ ਤਹਿਤ ਵਿਧਾਨ ਸਭਾ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨਿਯਮਾਂ ਵਿਚ ਤਬਦੀਲੀ ਮਗਰੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਬਿਲ, ਤੁਰਤ ਪਾਸ ਕੀਤੇ ਜਾ ਸਕਣਗੇ ਅਤੇ ਲੋਕਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਠੰਢੇ ਬਸਤੇ ਵਿਚ ਪੈ ਜਾਵੇਗੀ। ਪੀ.ਸੀ. ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਤਜਵੀਜ਼ਾਂ ਮੁਤਾਬਕ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕਿਸੇ ਨਵੇਂ ਕਾਨੂੰਨ ਨੂੰ ਇਕ ਦਿਨ ਵਿਚ ਹੀ ਕਈ ਪੜਾਵਾਂ ਵਿਚੋਂ ਲੰਘਾਇਆ ਜਾ ਸਕੇਗਾ ਅਤੇ ਰਾਤ ਵੇਲੇ ਹੋਣ ਵਾਲੀਆਂ ਬੈਠਕਾਂ ਦੀ ਗਿਣਤੀ ਵਿਚ 50 ਫ਼ੀ ਸਦੀ ਵਾਧਾ ਹੋ ਜਾਵੇਗਾ। ਨਵੀਆਂ ਤਜਵੀਜ਼ਾਂ ਬਾਰੇ ਵਿਰੋਧੀ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਐਨ.ਡੀ.ਪੀ. ਇਨ•ਾਂ ਨਾਲ ਬਿਲਕੁਲੀ ਵੀ ਸਹਿਮਤ ਨਹੀਂ। ਦੂਜੇ ਪਾਸੇ ਵਿਧਾਨ ਸਭਾ ਵਿਚ ਸਰਕਾਰ ਦੇ ਆਗੂ ਪੌਲ ਕੈਲਾਂਡਰਾ ਤਬਦੀਲੀਆਂ ਨੂੰ ਬਹੁਤੀ ਅਹਿਮੀਅਤ ਨਾ ਦਿੰਦਿਆਂ ਕਿਹਾ ਕਿ ਬੀਤੀਆਂ ਗਰਮੀਆਂ ਤੋਂ ਹੀ ਇਹ ਤਜਵੀਜ਼ਾਂ ਵਿਚਾਰ ਅਧੀਨ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.