ਚੰਡੀਗੜ੍ਹ, 12 ਨਵੰਬਰ, ਹ.ਬ. :  ਪੰਜਾਬ ਵਿਚ ਹੋਏ ਅਲੱਗ ਅਲੱਗ ਹਾਦਸਿਆਂ ਵਿਚ ਛੇ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕ ਜ਼ਖ਼ਮੀ ਵੀ ਹੋ ਗਏ। ਤਰਨਤਾਰਨ ਵਿਚ ਹੋਏ ਸੜਕ ਹਾਦਸੇ ਵਿਚ ਨਣਦ ਭਾਬੀ ਦੀ ਮੌਤ ਹੋ ਗਈ। ਪਠਾਨਕੋਟ ਵਿਚ ਥਾਣੇਦਾਰ ਦੀ ਜਾਨ ਚਲੀ ਗਈ।
ਦੋ ਕਾਰਾਂ ਦੀ ਟੱਕਰ ਆਹਮੋ ਸਾਹਮਣੇ ਹੋਈ। ਟੱਕਰ ਵਿਚ ਨਣਦ ਭਾਬੀ ਦੀ ਮੌਤ ਹੋ ਗਈ। ਚਾਰ ਲੋਕ ਹਾਦਸੇ ਵਿਚ ਜ਼ਖਮੀ ਹੋ ਗਏ।
ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਥਾਣਾ ਸਦਰ ਤਰਨਤਾਰਨ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਤਰਨਤਾਰਨ ਦੇ ਪਿੰਡ ਚੰਬਲ ਨਿਵਾਸੀ ਹਰਪਾਲ ਸਿੰਘ ਅਪਣੀ ਭੈਣ ਕੁਲਜੀਤ ਕੌਰ ਅਤੇ ਭਾਬੀ ਕੁਲਦੀਪ ਕੌਰ ਸਣੇ ਛੇ ਮਹੀਨੇ ਦੀ ਬੱਚੀ ਦੇ ਨਾਲ ਅਲਟੋ ਕਾਰ ਰਾਹੀਂ ਤਰਨਤਾਰਨ ਦੇ ਪਿੰਡ ਚੰਬਲ ਆ ਰਹੇ ਸੀ। ਜਦ ਉਹ ਤਰਨਤਾਰਨ ਦੇ ਬਠਿੰਡਾ ਨੈਸ਼ਨਲ ਹਾਈਵੇ ਦੇ ਪਿੰਡ ਅਲਾਦੀਨਪੁਰ ਦੇ ਕੋਲ ਪੁੱਜੇ ਤਾਂ ਹਰੀਕੇ ਵਾਲੀ  ਸਾਈਡ ਤੋਂ ਤੇਜ਼ ਰਫਤਾਰ ਆ ਰਹੀ ਸਵਿਫਟ ਕਾਰ ਦਾ ਅਚਾਨਕ ਟਾਇਰ ਫਟ ਗਿਆ। ਕਾਰ ਹਾਈਵੇ ਦੇ ਦੁਜੇ ਪਾਸੇ ਜਾ ਟਕਰਾਈ। ਕਾਰ ਨੂੰ ਕੁਲਜਿੰਦਰ ਸਿੰਘ ਚਲਾ ਰਿਹਾ ਸੀ। ਦੋਵੇਂ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਅਲਟੋ ਕਾਰ ਵਿਚ ਸਵਾਰ ਕੁਲਜੀਤ ਕੌਰ, ਨਣਦ ਅਤੇ ਕੁਲਦੀਪ ਕੌਰ, ਭਾਬੀ ਦੀ ਮੌਕੇ 'ਤੇ ਮੌਤ ਹੋ ਗਈ।
ਜੀਰਾ ਦੇ ਪਿੰਡ ਬਹਿਕ ਗੁਜਰਾਂ ਦੇ ਕੋਲ ਬਾਈਕ ਅਤੇ ਕਾਰ ਦੀ ਟੱਕਰ ਵਿਚ 50 ਸਾਲਾ ਵਿਅਕਤੀ ਦੀ ਮੌਤ ਹੋ ਗਈ।  ਪÎਟਿਆਲਾ ਵਿਚ ਕਾਰ ਤੇ ਮੋਟਰ ਸਾਈਕਲ ਦੀ ਟੱਕਰ ਵਿਚ ਬਜ਼ੁਰਗ ਦੀ ਮੌਤ ਹੋ ਗਈ। ਜਦ ਕਿ ਉਸ ਦਾ ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਿਸ ਕਾਰ ਚਾਲਕ ਖ਼ਿਲਫਾ ਮਾਮਲਾ ਦਰਜ ਕਰ ਲਿਆ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.