ਰਿਆਧ, 12 ਨਵੰਬਰ, ਹ.ਬ. :  ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿਚ ਲਾਈਵ ਸ਼ੋਅ ਦੌਰਾਨ ਇੱਕ ਯਮਨੀ ਨਾਗਰਿਕ ਨੇ ਤਿੰਨ ਕਲਾਕਾਰਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਊਦੀ ਦੀ ਅਧਿਕਾਰਕ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਪੁਲਿਸ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਸੁਰੱਖਿਆ ਬਲਾਂ ਨੇ ਉਸ ਨਾਲ Îਨਿਪਟ ਲਿਆ। ਲਾਈਵ ਸ਼ੋਅ ਦੌਰਾਨ ਥੀਏਟਰ ਗਰੁੱਪ ਦੇ ਦੋ ਮਰਦਾਂ ਅਤੇ Îਇੱਕ ਔਰਤ 'ਤੇ ਹਮਲਾ ਹੋਇਆ ਸੀ।  ਘਟਨਾ ਰਿਆਦ ਦੇ ਅਬਦੁੱਲਾ ਪਾਰਕ ਵਿਚ ਵਾਪਰੀ। ਜਦ Îਇੱਕ ਥੀਏਟਰ ਸਮੂਹ ਉਥੇ ਪੇਸ਼ਕਾਰੀ ਦੇ ਰਿਹਾ ਸੀ।  ਪੁਲਿਸ ਨੇ ਦੱਸਿਆ ਕਿ 33 ਸਾਲਾ ਯਮਨੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਵਿਚ ਇਸਤੇਮਾਲ ਕੀਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਗਿਆ। ਬਿਆਨ ਵਿਚ ਕਿਹਾ ਗਿਆ ਕਿ ਪੀੜਤਾਂ ਦੀ ਹਾਲਤ ਹੁਣ ਸਥਿਰ ਹੈ। ਲੇਕਿਨ ਉਨ੍ਹਾਂ ਦੀ ਨਾਗਰਿਕਤਾ ਜਾਂ ਹਮਲੇ ਦੇ ਪਿੱਛੇ ਦੇ ਮਕਸਦ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਹੋਰ ਖਬਰਾਂ »