ਪÎਟਿਆਲਾ, 13 ਨਵੰਬਰ, ਹ.ਬ. :  ਸਦਰ ਪੁਲਿਸ ਨੇ ਧਰੇੜੀ ਜੱਟਾਂ ਵਿਚ ਪਤੀ ਨਾਲ ਨਾਜਾਇਜ਼ ਸਬਧਾਂ ਦੇ ਸ਼ੱਕ ਵਿਚ ਗੁਆਂਢਣ 'ਤੇ ਤੇਜ਼ਾਬ ਸੁੱਟਣ ਵਾਲੀ ਔਰਤ ਨੂੰ ਫੜ ਲਿਆ ਹੈ ਮਾਮਲਾ 2 ਨਵੰਬਰ ਦਾ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮੁਲਜ਼ਮ ਗੁਰਪ੍ਰੀਤ  ਕੌਰ ਨੂੰ ਕਾਬੂ ਕਰਕੇ 3 ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਸ ਕੋਲੋਂ ਤੇਜ਼ ਸੁਟਵਾਇਆ।  ਪੀੜਤਾ ਦੇ ਪਤੀ ਸੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਪੁਲਿਸ ਮਾਮਲੇ ਵਿਚ ਢਿੱਲੀ ਕਾਰਵਾਈ ਕਰ ਰਹੀ ਹੈ। ਪੁਲਿਸ ਅਜੇ ਤੇਜ਼ਾਬ ਸੁੱਟਣ ਵਾਲੇ ਤੱਕ ਨਹੀਂ ਪਹੁੰਚੀ ਹੈ। ਉਹ ਐਸਐਸਪੀ ਕੋਲੋਂ ਕੇਸ ਦੀ ਸਹੀ ਪੜਤਾਲ ਕਰਵਾ ਕੇ ਇਨਸਾਫ ਦਿਵਾਉਣ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੀ ਹੀ ਸ਼ਿਕਾਇਤ ਵਿਚ ਸਾਰੀ ਘਟਨਾ ਦੱਸ ਦਿੱਤੀ। ਸਾਫ ਦੱਸਿਆ ਹੈ ਕਿ ਮੁਲਜ਼ਮ ਗੁਰਪ੍ਰੀਤ ਕੌਰ ਤੇਜ਼ਾਬ ਸੁੱਟਣ ਵਾਲੇ ਵਿਅਕਤੀਆਂ ਨੂੰ ਜਾਣਦੀ ਹੈ। ਇਸ ਦੇ ਬਾਵਜੂਦ ਪੁਲਿਸ ਤੇਜ਼ਾਬ ਸੁੱਟਣ ਵਾਲੇ ਵਿਅਕਤੀ ਦਾ ਨਾਂ ਪਤਾ ਸਾਹਮਣੇ ਨਹੀਂ ਲਿਆ ਰਹੀ। ਉਧਰ, ਥਾਣਾ ਸਦਰ ਇੰਚਾਰਜ ਸਵਰਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਕੌਰ ਨੂੰ ਕਾਬੂ ਕਰਕੇ ਰਿਮਾਂਡ ਲਿਆ ਗਿਆ ਹੈ। ਪੁਛÎਗਿੱਛ ਜਾਰੀ ਹੈ ਲੇਕਿਨ ਅਜੇ ਤੇਜ਼ਾਬ ਸੁੱਟਣ ਵਾਲੇ ਮੁਲਜ਼ਮ ਦਾ ਨਾਂ ਸਾਹਮਣੇ ਨਹੀਂ ਆਇਆ। ਮੁਲਜ਼ਮ ਮਹਿਲਾ ਕੋਲੋਂ ਸਖ਼ਤੀ ਨਾਲ ਪੁਛਗਿੱਛ ਜਾਰੀ ਹੈ। ਛੇਤੀ ਹੀ ਹੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਖਬਰਾਂ »