ਗਰੂਗਰਾਮ, 13 ਨਵੰਬਰ, ਹ.ਬ. :  ਪਟੌਦੀ ਦੇ ਭੋੜਾਖੁਰਦ ਪਿੰਡ ਵਿਚ ਮੰਗਲਵਾਰ ਤੜਕੇ ਸਿਰਫਿਰੇ  ਆਸ਼ਕ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਤਾਈਕਵਾਂਡੋ ਦੀ ਕੌਮੀ ਖਿਡਾਰਨ ਸਰਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਖਿਡਾਰੀ ਦੀ ਮਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਿਆ। ਮੁਢਲੀ ਜਾਂਚ ਵਿਚ ਪਤਾ ਚਲਿਆ ਕਿ ਮੁਲਜ਼ਮ ਭਲਵਾਨ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਛੇੜਛਾੜ ਅਤੇ ਜਾਨ ਤੋਂ ਮਾਰਨ ਦੇ ਦੋ ਹੋਰ ਮਾਮਲੇ ਦਰਜ ਹਨ। ਉਸ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਭੋੜਾਖੁਰਦ ਨਿਵਾਸੀ 25 ਸਾਲਾ ਸਰਿਤਾ ਅਪਣੇ ਮਾਂ ਅਤੇ ਪਰਵਾਰ ਦੇ ਲੋਕਾਂ ਦੇ ਨਾਲ ਘਰ 'ਚ ਸੁੱਤੀ ਪਈ ਸੀ। ਤੜਕੇ ਕਰੀਬ ਤਿੰਨ ਵਜੇ ਝੱਜਰ ਵਿਖੇ ਬਾਮਡੋਲੀ Îਨਿਵਾਸੀ ਸੋਮਬੀਰ ਕੰਧ ਟੱਪ ਕੇ ਘਰ ਵਿਚ ਵੜ ਗਿਆ। ਉਸ ਨੇ ਸਰਿਤਾ ਨੂੰ ਜਾਗ ਕੇ ਵਿਆਹ ਕਰਨ ਦਾ ਦਬਾਅ ਬਣਾਇਆ। ਕਰੀਬ ਇੱਕ ਘੰਟੇ ਤੱਕ ਦੋਵਾਂ ਵਿਚ ਗੱਲਬਾਤ ਤੋਂ ਬਾਅਦ ਸਰਿਤਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਸੋਮਬੀਰ ਨੂੰ ਜਾਣ ਦੇ ਲਈ ਕਿਹਾ। ਇਸ 'ਤੇ ਸੋਮਬੀਰ ਤੈਸ਼ ਵਿਚ ਆ ਗਿਆ ਅਤੇ ਕਮਰੇ ਤੋਂ ਬਾਹਰ ਨਿਕਲ ਕੇ ਆਖਰੀ ਵਾਰ ਪੁਛਿਆ ਕਿ ਮੇਰੇ ਨਾਲ ਵਿਆਹ ਕਰੇਗੀ ਜਾਂ ਨਹੀਂ। ਸਰਿਤਾ ਦੇ ਮਨ੍ਹਾਂ ਕਰਨ 'ਤੇ ਉਸ ਨੇ ਪਿਸਤੌਲ ਕੱਢੀ ਅਤੇ ਛਾਤੀ 'ਤੇ ਕਰੀਬ ਤੋਂ ਗੋਲੀ ਮਾਰੀ। ਆਵਾਜ਼ ਸੁਣ ਕੇ ਸਰਿਤਾ ਦੀ ਮਾਂ ਸਾਵਿਤਰੀ ਪੁੱਜੀ ਅਤੇ ਚਿਲਾਉਣ ਲੱਗੀ। ਸੋਮਬੀਰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਸਰਿਤਾ ਨਾਲ ਵਿਆਹ ਕਰਵਾ ਦਿਓ ਨਹੀਂ ਤਾਂ ਤੁਹਾਨੂੰ ਵੀ ਮਾਰ ਦੇਵਾਂਗਾ।  ਅਜਿਹਾ ਕਹਿ ਕੇ ਉਹ ਫਰਾਰ ਹੋ ਗਿਆ। ਇਸ ਤੋਂ ਬਾਅਦ ਗੁਆਂਢੀਆਂ ਅਤੇ ਪਰਵਾਰ ਦੇ ਲੋਕਾਂ ਦੀ ਮਦਦ ਨਾਲ ਸਰਤਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.