ਵਾਸ਼ਿੰਗਟਨ, 14 ਨਵੰਬਰ, ਹ.ਬ. :  ਅਮਰੀਕੀ ਰਾਸਟਰਪਤੀ ਟਰੰਪ ਨੇ ਪ੍ਰਦੂਸ਼ਣ ਦੇ ਮੁੱਦੇ 'ਤੇ ਇੱਕ ਵਾਰ ਮੁੜ ਭਾਰਤ, ਚੀਨ ਅਤੇ ਰੂਸ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਦੇਸ਼ ਅਪਣੇ ਉਦਯੋਗਾਂ ਤੋਂ ਨਿਕਲੇ ਧੂੰਏਂ ਦੇ ਨਿਪਟਾਰੇ ਲਈ ਕੁਝ ਨਹੀਂ ਕਰ ਰਹੇ। ਸਮੁੰਦਰ ਦੇ ਜ਼ਰੀਏ ਇਨ੍ਹਾਂ ਦੇਸ਼ਾਂ ਦਾ ਕੂੜਾ ਲਾਸ ਏਂਜਲਸ ਆ ਕੇ ਤੈਰਦਾ ਰਹਿੰਦਾ। ਪੌਣ ਪਾਣੀ ਤਬਦੀਲੀ ਨੂੰ ਜਟਿਲ ਮੁੱਦਾ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਕੋਈ ਮੰਨੇ ਜਾਂ ਨਾ ਮੰਨੇ ਉਹ ਕਈ ਮਾਇਨਿਆਂ ਵਿਚ ਵਾਤਾਵਰਣ ਪ੍ਰੇਮੀ ਹੈ। ਮੈਂ ਪੂਰੀ ਧਰਤੀ 'ਤੇ ਸਾਫ ਹਵਾ ਅਤੇ ਪਾਣੀ ਚਾਹੁੰਦਾ ਹਾਂ।
ਟਰੰਪ ਨੇ ਕਿਹਾ ਕਿ ਅਮਰੀਕਾ ਇੱਕਪਾਸੜ, ਆਰਥਿਕ ਤੌਰ 'ਤੇ ਨੁਕਸਾਨਦਾਇਕ ਪੈਰਿਸ ਸਮਝੌਤੇ ਤੋਂ ਬਾਹਰ ਹੋ ਗਿਆ। ਜਿਸ ਵਿਚ ਕਿਹਾ ਗਿਆ ਸੀ ਕਿ ਤਿੰਨ ਸਾਲਾਂ ਦੇ ਅੰਦਰ ਅਪਣਾ ਬਿਜ਼ਨਸ ਬੰਦ ਕਰੋ, ਖਨਨ ਨਾ ਕਰੋ, ਸਾਨੂੰ ਊਰਜਾ ਦੀ ਜ਼ਰੂਰਤ ਨਹੀਂ ਹੈ। ਪੈਰਿਸ ਸਮਝੌਤੇ ਕਾਰਨ ਅਮਰੀਕੀ ਨੌਕਰੀਆਂ ਖਤਮ ਹੋ ਰਹੀਆਂ ਸੀ।
ਟਰੰਪ ਨੇ ਕਿਹਾ ਕਿ ਪੈਰਿਸ ਪੌਣ ਪਾਣੀ ਸਮਝੌਤਾ ਅਮਰੀਕਾ ਦੇ ਲਈ ਮੁਸੀਬਤ ਸੀ ਅਤੇ ਇਸ ਨਾਲ ਅਮਰੀਕਾ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੁੰਦਾ। ਇਹ ਸਾਡੇ ਨਾਲ ਅਨਿਆ ਸੀ। ਚੀਨ ਨੂੰ 2030 ਤੱਕ ਛੋਟ ਮਿਲੀ ਸੀ ਜਦ ਕਿ ਭਾਰਤ ਨੂੰ ਸਾਨੂੰ ਪੈਸੇ ਦੇਣੇ ਪੈਂਦੇ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ। ਟਰੰਪ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਮਰੀਕਾ ਵੀ ਵਿਕਾਸਸ਼ੀਲ ਦੇਸ਼ ਹੀ ਹੈ।
ਟਰੰਪ ਨੇ ਕਿਹਾ, ਅਮਰੀਕਾ ਦੇ ਕੋਲ ਤੁਲਲਨਾਤਮਕ ਤੌਰ 'ਤੇ ਘੱਟ ਜ਼ਮੀਨ ਹੈ। ਆਪ ਚੀਨ, ਭਾਰਤ ਅਤੇ ਰੂਸ ਨਾਲ ਤੁਲਨਾ ਕਰੋ ਤਾਂ ਦੇਖੋਗੇ ਕਿ ਇਹ ਦੇਸ਼ ਅਪਣੇ ਪ੍ਰਦੂਸ਼ਣ ਦੇ ਨਿਪਟਾਰੇ ਲਈ ਕੁਝ ਵੀ ਨਹੀਂ ਕਰ ਰਹੇ ਹਨ। ਅਪਣੇ ਦੇਸ਼ ਵਿਚ ਦਰੱਖਤਾਂ ਦਾ ਸਫਾਇਆ ਕਰ ਰਹੇ ਹਨ ਅਤੇ ਸਾਰਾ ਕੂੜਾ ਸਮੁੰਦਰ ਵਿਚ ਸੁੱਟ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.