ਸੋਨੀਪਤ, 14 ਨਵੰਬਰ, ਹ.ਬ. :  ਜੀਟੀ ਰੋਡ 'ਤੇ ਬੀਸਵਾਂ ਮੀਲ ਚੌਕ 'ਤੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵਾਲਵੋ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਬਸ ਬੇਕਾਬੂ ਹੋ ਕੇ ਸੜਕ ਕਿਨਾਰੇ ਪੁੱਟੇ ਗਏ ਖੱਡੇ ਵਿਚ ਪਲਟ ਗਈ। ਹਾਦਸੇ ਵਿਚ ਬਸ ਸਵਾਰ ਪੰਜਾਬ ਦੀ ਨਣਦ-ਭਰਜਾਈ ਦੀ ਮੌਤ ਹੋ ਗਈ ਅਤੇ 22 ਹੋਰ ਯਾਤਰੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਉਨ੍ਹਾਂ ਪੀਜੀਆਈ ਰੋਹਤਕ, ਮਹਿਲਾ ਮੈਡੀਕਲ ਕਾਲਜ ਖਾਨਪੁਰ ਅਤੇ ਗੁਰੂਗਰਾਮ ਰੈਫਰ ਕਰ ਦਿੱਤਾ ਗਿਆ।

 


ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਲਾਪਰਵਾਹੀ ਦਾ ਮੁਕੱਦਮਾ ਦਰਜ ਕਰ ਲਿਆ। ਪੰਜਾਬ ਦੇ ਅੰਮ੍ਰਿਤਸਰ ਤੋਂ ਪ੍ਰਿੰਸ ਟੂਰ ਐਂਡ ਟਰੈਵਲ ਦੀ ਬਸ ਮੰਗਲਵਾਰ ਰਾਤ ਦਸ ਵਜੇ ਦਿੱਲੀ ਦੇ ਲਈ ਚਲੀ ਸੀ। ਬਸ ਵਿਚ 40 ਸਵਾਰੀਆਂ ਬੈਠੀਆਂ ਸਨ। ਬਸ ਨੂੰ ਡਰਾਈਵਰ ਸੰਜੇ ਚਲਾ ਰਿਹਾ ਸੀ। ਉਸ ਦੇ ਨਾਲ ਕੰਡਕਟਰ ਆਦਿਤਿਆਰਾਮ ਸੀ। ਉਤਰਾਖੰਡ ਦੇ ਪੌੜੀ ਗੜਵਾਲ ਦੇ ਰਹਿਣ ਵਾਲੇ ਕੰਡਕਟਰ ਅਦਿਤਿਆ ਰਾਮ ਨੇ ਪੁਲਿਸ ਨੂੰ
ਦੱਸਿਆ ਕਿ ਬੁਧਵਾਰ ਤੜਕੇ ਉਹ ਹਾਈਵੇ ਸਥਿਤ ਬੀਸਵਾਂ ਮੀਲ ਚੌਕ 'ਤੇ ਪਹੁੰਚ ਗਏ ਸੀ। ਦਿੱਲੀ- ਪਾਣੀਪਤ ਹਾਈਵੇ ਤੋਂ ਇੱਕ ਟਰੱਕ ਯੂ ਟਰਨ ਲੈਂਦੇ ਹੋਏ ਪਾਣੀਪਤ-ਦਿੱਲੀ ਹਾਈਵੇ 'ਤੇ ਤੇਜ਼ ਰਫਤਾਰ ਨਾਲ ਆ ਗਿਆ।
ਉਸ ਦੀ ਬੱਸ ਨਾਲ ਟੱਕਰ ਹੋ ਗਈ। ਜਿਸ ਕਾਰਨ ਬਸ ਸੜਕ ਕਿਨਾਰੇ ਪੁਲੀ ਦੇ ਕੋਲ ਕਰੀਬ ਪੰਜ ਫੁੱਟ ਡੂੰਘੇ ਖੱਡੇ ਵਿਚ ਪਲਟ ਗਈ। ਹਾਦਸੇ ਵਿਚ ਬਸ ਸਵਾਰ ਪੰਜਾਬ  ਦੀ ਰਹਿਣ ਵਾਲੀ ਨਣਦ-ਭਾਬੀ ਦੀ ਮੌਤ ਹੋ ਗਈ। 22  ਹੋਰ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਔਰਤਾਂ ਦੀ ਪਛਾਣ ਅੰਮ੍ਰਿ੍ਰਤਸਰ ਦੀ ਰਹਿਣ ਵਾਲੀ ਹਰਵਿੰਦਰ ਕੌਰ ਉਰਫ ਸੀਮਾ ਭਸੀਨ ਅਤੇ ਉਸ ਦੀ ਭਾਬੀ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨੂ ਭਸੀਨ ਦੇ ਰੂਪ ਵਿਚ ਹੋਈ।  ਹਾਦਸੇ ਵਿਚ ਜ਼ਖਮੀ ਯਾਤਰੀਆਂ ਨੂੰ ਰੋਹਤਕ, ਖਾਨਪੁਰ, ਗੁਰੂਗਰਾਮ ਰੈਫਰ ਕੀਤਾ ਗਿਆ। ਪੁਲਿਸ ਨੇ ਮਾਮਲੇ ਵਿਚ ਕੰਡਕਟਰ ਦੇ ਬਿਆਨ 'ਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.