ਚੇਨਈ, 14 ਨਵੰਬਰ, ਹ.ਬ. :  ਤਮਿਲਨਾਡੂ ਦੇ ਪੁਦੁਕੋਟਈ ਵਿਚ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ। ਇੱਥੇ 104 ਸਾਲਾ ਪਤੀ ਦੀ ਮੌਤ ਤੋਂ ਇੱਕ ਘੰਟੇ ਬਾਅਦ ਉਨ੍ਹਾਂ ਦੀ 100 ਸਾਲਾ ਪਤਨੀ ਨੇ ਦਮ ਤੋੜ ਦਿੱਤਾ। ਇਹ ਘਟਨਾ  ਇਲਾਕੇ ਦੇ ਨਾਲ ਨਾਲ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ। ਦਰਅਸਲ, 104 ਸਾਲਾ ਵੇਤਰਵੇਲ ਅਤੇ 100 ਸਾਲਾ ਪਿਚਾਈ ਦਾ ਵਿਆਹ 75 ਸਾਲ ਪਹਿਲਾਂ ਹੋਇਆ ਸੀ। ਉਹ ਅਲੰਗੁੜੀ ਇਲਾਕੇ ਦੇ ਕੁਪਾਕੁਡੀ ਵਿਚ ਰਹਿੰਦੇ ਸਨ। ਜੋੜੇ ਦੇ ਪੰਜ ਪੁੱਤਰ ਅਤੇ 23 ਪੋਤੇ-ਪੋਤੀਆਂ ਹਨ। ਸੋਮਵਾਰ ਦੇਰ ਰਾਤ ਵੇਤਰਵੇਲ ਨੂੰ ਛਾਤੀ ਵਿਚ ਦਰਦ ਹੋਇਆ। ਇਸ ਤੋਂ ਬਾਅਦ ਉਨ੍ਹਾਂ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤ ਕਰਾਰ ਦਿੱਤਾ। ਉਨ੍ਹਾਂ ਦੀ ਲਾਸ਼ ਨੂੰ ਘਰ ਲਿਆਇਆ ਗਿਆ। ਇਸ ਦੌਰਾਨ ਪਿਚਾਈ ਅਪਣੇ ਪਤੀ ਦੀ ਲਾਸ਼ ਨੂੰ ਦੇਖ ਕੇ ਬੇਹੋਸ਼ ਹੋ ਗਈ। ਜੋੜੇ ਦੇ ਪੋਤੇ ਐਲ ਕੁਮਰਵੇਲ ਨੇ ਦੱਸਿਆ, ਦਾਦਾ ਦੀ ਲਾਸ਼ ਦੇ ਅੱਗੇ ਦਾਦੀ ਰੋਈ ਅਤੇ ਬੇਹੋਸ਼ ਹੋ ਗਈ।  ਅਸੀਂ ਦਾਦੀ ਨੂੰ ਚੁੱਕਣ ਲਈ ਹਿਲਾਇਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।  ਅਸੀਂ ਤੁਰੰਤ ਡਾਕਟਰ ਨੂੰ ਬੁਲਾਇਆ। ਜਾਂਚ ਤੋਂ ਬਾਅਦ ਡਾਕਟਰ ਨੇ ਪੁਸ਼ਟੀ ਕੀਤੀ ਕਿ ਦਾਦੀ ਨਹੀਂ ਰਹੀ। ਇਹ ਘਟਨਾ ਦਾਦਾ ਦੀ ਮੌਤ ਦੇ ਸਿਰਫ ਇੱਕ ਘੰਟੇ ਅੰਦਰ ਹੋਈ। ਦਾਦਾ-ਦਾਦੀ 100 ਸਾਲ ਦੀ ਉਪਰ ਪਾਰ ਕਰ  ਚੁੱਕੇ ਸੀ। ਫੇਰ ਵੀ ਉਹ ਅਪਣੇ ਕੰਮ ਖੁਦ ਕਰਿਆ ਕਰਦੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.