ਮੁੰਬਈ , 14 ਨਵੰਬਰ, ਹ.ਬ. :  ਬਿੱਗ ਬੌਸ ਦੇ ਘਰ 'ਚ ਹਿੰਦੁਸਤਾਨੀ ਭਾਊ ਯਾਨੀ ਵਿਕਾਸ ਪਾਠਕ ਦੇ ਬਿੰਦਾਸ ਆਦਮੀ ਦੀ ਤਰ੍ਹਾਂ ਖੇਡ ਰਹੇ ਹਨ। ਘਰ 'ਚ ਐਂਟਰੀ ਤੋਂ ਬਾਅਦ ਉਹ ਬਿੱਗ ਬੌਸ ਦੇ ਘਰ ਦੀ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਨੂੰ ਚੁਣੌਤੀ ਦੇ ਰਹੇ ਹਨ। ਭਾਊ ਸੁਪਰ ਇੰਟਰਟੇਨਰ ਹੈ। ਉਥੇ ਕਾਫੀ ਸਮਝਦਾਰ ਵੀ ਹਨ। ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਮਾਹਿਰਾ ਸ਼ਰਮਾ ਦੇ ਮੁਹਾਂਸੇ ਦੀ ਸੱਮਸਿਆ ਦਾ ਉਨ੍ਹਾਂ ਨੇ ਕਿੰਨਾ ਮਜ਼ੇਦਾਰ ਇਲਾਜ ਦੱਸਿਆ ਸੀ। ਉਨ੍ਹਾਂ ਦਾ ਘਰ ਦਾ ਨੁਸਖਾ ਮਸ਼ਹੂਰ ਹੋ ਗਿਆ ਹੈ। ਸ਼ਹਿਨਾਜ਼ ਗਿੱਲ ਤੇ ਸ਼ੈਫਾਲੀ ਜਰੀਵਾਲਾ ਨੂੰ ਤਾਂ ਹਿੰਦੁਸਤਾਨੀ ਭਾਊ ਤੋਂ ਦੂਰ ਭੱਜਣਾ ਪਿਆ।  ਉਦੋਂ ਜਾ ਕੇ ਉਹ ਉਨ੍ਹਾਂ ਦੇ ਕਹਿਰ ਤੋਂ ਬਚ ਸਕੀ। ਕਲਰਜ਼ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਭਾਊ ਦੀ ਇਸ ਹਰਕਤ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਹਿੰਦੁਸਤਾਨੀ ਭਾਊ, ਸ਼ਹਿਨਾਜ਼ ਗਿੱਲ ਤੇ ਖੇਸਾਰੀ ਲਾਲ ਯਾਦਵ ਮਜਾਕਿਆ ਗੱਲਾਂ ਕਰ ਰਹੇ ਹਨ। ਉਦੋਂ ਭਾਊ ਗੈਸ ਦੇ ਗੋਲੇ ਛੱਡਣ ਲੱਗਦੇ ਹਨ। ਸ਼ਹਿਨਾਜ਼ ਗਿੱਲ ਆਪਣੀ ਨੱਕ ਦਬਾ ਕੇ ਆਪਣੀ ਰੱਖਿਆ ਕਰਦੀ ਹੈ। ਉੱਥੇ ਸਨਾ ਜਦੋਂ ਕਹਿੰਦੀ ਹੈ ਕਿ ਉਨ੍ਹਾਂ ਦੀ ਫਾਰਟ ਬੇਹਦ ਖਰਾਬ ਸੀ, ਤਾਂ ਭਾਊ ਫਿਰ ਉਹੀ ਹਰਕਤ ਕਰ ਦਿੰਦੇ ਹਨ। ਬੇਚਾਰੀ ਸਨਾ ਤੇ ਸ਼ੈਫਾਲੀ ਜਰੀਵਾਲਾ ਨੂੰ ਆਪਣੀ ਜਾਨ ਬੱਚਾ ਕੇ ਭੱਜਣਾ ਪੈਂਦਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.